ਨਵੀਂ ਦਿੱਲੀ: ਘਰੇਲੂ ਉਡਾਣ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਹੁਣ ਤਿੰਨ ਘੰਟੇ ਪਹਿਲਾਂ ਹੀ ਏਅਰਪੋਰਟ ਪਹੁੰਚਣਾ ਪਵੇਗਾ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਚਾਰ ਘੰਟੇ ਪਹਿਲਾਂ ਪਹੁੰਚਣਾ ਜ਼ਰੂਰੀ ਹਵੇਗਾ। ਇਹ ਹੁਕਮ ਨਾਗਰਿਕ ਹਵਾਵਾਜ਼ੀ ਸੁਰੱਖਿਆ ਬਿਊਰੋ ਨੇ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਸੇ ਤਹਿਤ 10 ਅਗਸਤ ਤੋਂ ਲੈ ਕੇ 30 ਅਗਸਤ ਤੱਕ ਇਹ ਨਿਯਮ ਲਾਗੂ ਰਹੇਗਾ।
-
IGI Airport: Due to enhanced security arrangements, flyers are requested to reach Delhi Airport minimum 3 hours in advance for all domestic flights and 4 hours in advance for all international flights. pic.twitter.com/0ICIV29ggk
— ANI (@ANI) August 8, 2019 " class="align-text-top noRightClick twitterSection" data="
">IGI Airport: Due to enhanced security arrangements, flyers are requested to reach Delhi Airport minimum 3 hours in advance for all domestic flights and 4 hours in advance for all international flights. pic.twitter.com/0ICIV29ggk
— ANI (@ANI) August 8, 2019IGI Airport: Due to enhanced security arrangements, flyers are requested to reach Delhi Airport minimum 3 hours in advance for all domestic flights and 4 hours in advance for all international flights. pic.twitter.com/0ICIV29ggk
— ANI (@ANI) August 8, 2019
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਦੇ ਪਾਸ ਹੋਣ ਤੋਂ ਬਾਅਦ ਪਾਕਿਸਤਾਨ ਭਖਿਆ ਹੋਇਆ ਹੈ। ਇਸੇ ਵਿਚਕਾਰ ਦੇਸ਼ ਵਿੱਚ ਅੱਤਵਾਦੀ ਹਮਲੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਸਰਕਾਰ ਦੇ ਇਸ ਫ਼ੈਸਲੇ ਤਹਿਤ ਹਵਾਈ ਅੱਡੇ 'ਤੇ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੀ ਜਾਂਚ ਹੋਵੇਗੀ। ਭਾਵੇਂ ਉਹ ਪਾਰਕਿੰਗ ਚ ਹੋਵੇ, ਟਰਮੀਨਲ ਦੇ ਬਾਹਰ ਹੋਵੇ ਜਾਂ ਪਿਕ-ਡਰਾਪ ਸਰਵਿਸ 'ਚ ਲੱਗੀ ਹੋਵੇ। ਇੰਨਾ ਹੀ ਨਹੀਂ 30 ਅਗਸਤ ਤੱਕ ਹਵਾਈ ਅੱਡੇ 'ਤੇ ਵਿਜ਼ੀਟਰ ਪਾਸ ਵੀ ਨਹੀਂ ਮਿਲਣਗੇ।
ਇਸ ਤੋਂ ਇਲਾਵਾ ਸਿਰਫ਼ ਯਾਤਰੀਆਂ ਦੀ ਹੀ ਜਾਂਚ ਨਹੀਂ ਹੋਵੇਗੀ ਬਲਕਿ ਪਾਇਲਟ, ਕਰੂ ਸਟਾਫ਼ ਅਤੇ ਗਰਾਊਂਡ ਸਟਾਫ਼ ਸਣੇ ਏਅਰਪੋਰਟ ਦੇ ਵੀ ਸਾਰੇ ਅਧਿਕਾਰੀਆਂ ਦੀ ਜਾਂਚ ਕੀਤੀ ਜਾਵੇਗੀ।