ਤ੍ਰਿਸ਼ੂਰ: ਕੇਰਲ ਦੇ ਤ੍ਰਿਸ਼ੁਰ 'ਚ ਲੱਗੀ ਅੱਗ ਦੌਰਾਨ ਜੰਗਲਾਤ ਵਿਭਾਗ ਦੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ। ਇੱਕ ਹੋਰ ਕਰਮਚਾਰੀ ਅੱਗ 'ਚ ਝੁਲਸ ਗਿਆ, ਉਸ ਨੂੰ ਤ੍ਰਿਸ਼ੂਰ ਦੇ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ।
ਹਾਦਸੇ 'ਚ ਪੁੰਗਡੂ ਜੰਗਲਾਤ ਸਟੇਸ਼ਨ ਦੀ ਨਿਗਰਾਨੀ ਕਰਨ ਵਾਲੇ ਕੇ ਯੂ ਦਿਵਕਰਨ (43), ਏਕੇ ਵੇਲਾਯੁਧਨ (54) ਅਤੇ ਸ਼ੰਕਰਨ (55) ਦੀ ਮੌਤ ਹੋ ਗਈ। HNL ਦੇ ਪੌਦਿਆਂ 'ਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਇਹ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਐਚਐਨਐਲ ਗਰੁੱਪ ਵੱਲੋਂ ਪੌਦਿਆਂ ਦਾ ਠੇਕਾ ਲਿਆ ਗਿਆ ਸੀ।
ਕੇਰਲ ਦੇ ਜੰਗਲਾਤ ਮੰਤਰੀ ਕੇ ਰਾਜੂ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁੱਢਲੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਆਵਜ਼ੇ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ।
ਮੰਤਰੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਾਵਧਾਨੀਆਂ ਨਾ ਵਰਤਣ ਕਾਰਨ ਹਾਦਸਾ ਹੋਇਆ ਜਾਪਦਾ ਹੈ। ਅੱਗ ਨੂੰ ਬੁਝਾਉਣ ਵਾਸਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਹੋਈਆਂ ਸਨ।
ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਸੀ।