ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਦੇਸ਼ ਵਿੱਚ ਕੁੱਝ ਅਜਿਹੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈਆਂ ਹਨ, ਜਿੱਥੇ ਕੋਰੋਨਾ ਦਾ ਖ਼ਤਰਾ ਸਭ ਤੋਂ ਵੱਧ ਹੈ। ਇਨ੍ਹਾਂ ਥਾਵਾਂ ਵਿੱਚ ਦਿੱਲੀ, ਨਿਜ਼ਾਮੁਦੀਨ (ਦਿੱਲੀ), ਦਿਲਸ਼ਾਦ ਗਾਰਡਨ (ਦਿੱਲੀ), ਰਾਜਸਥਾਨ, ਗੁਜਰਾਤ, ਕੇਰਲ, ਮੇਰਠ ਅਤੇ ਮਹਾਰਾਸ਼ਟਰਲ ਸ਼ਾਮਲ ਹਨ।
ਦਿੱਲੀ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 120 ਮਾਮਲੇ ਸਾਹਮਣੇ ਆ ਚੁੱਕੇ ਹਨ। ਨਿਜ਼ਾਮੁਦੀਨ ਇਲਾਕੇ ਵਿੱਚ ਅਜੇ ਸੈਂਕੜੇ ਹੀ ਸ਼ੱਕੀ ਮਰੀਜ਼ਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਉੱਥੋਂ ਦੇ ਇਸਲਾਮਿਕ ਮਰਕਜ਼ ਵਿੱਚ ਹੁਣ ਤੱਕ 91 ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ ਦੇ ਦਿਲਸ਼ਾਦ ਗਾਰਡਨ ਵਿੱਚ ਵੀ 11 ਮਾਮਲੇ ਸਾਹਮਣੇ ਆਏ ਹਨ।
ਰਾਜਸਥਾਨ ਵਿੱਚ ਹੁਣ ਤੱਕ 93 ਮਾਮਲੇ ਸਾਹਮਣੇ ਆਏ ਹਨ। ਗੁਜਰਾਤ ਵਿੱਚ 73, ਮਹਾਰਾਸ਼ਟਰ ਵਿੱਚ 302, ਕੇਰਲ ਵਿੱ’ਚ 215 ਤੇ ਉੱਤਰ ਪ੍ਰਦੇਸ਼ ਵਿੱਚ 101 ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 1300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 45 ਲੋਕਾਂ ਦੀ ਮੌਤ ਹੋ ਗਈ ਹੈ।