ETV Bharat / bharat

NIA ਨੇ ਕਿਸਾਨ ਅੰਦੋਲਨ ਦੇ ਸਮਰਥਕ ਬਲਦੇਵ ਸਿੰਘ ਸਿਰਸਾ ਨੂੰ ਕੀਤਾ ਤਲਬ

author img

By

Published : Jan 16, 2021, 1:50 PM IST

Updated : Jan 16, 2021, 2:50 PM IST

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਨੇ ਅੱਤਵਾਦੀ ਫਡਿੰਗ ਨਾਲ ਜੁੜੇ ਇੱਕ ਕੇਸ ਵਿੱਚ ਕਿਸਾਨ ਸੰਗਠਨ ਦੇ ਆਗੂ ਬਲਦੇਵ ਸਿੰਘ ਸਿਰਸਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਜਿਸ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਪ੍ਰੈਸ-ਕਾਨਫਰੰਸ ਕਰ ਆਪਣਾ ਸਪੱਸ਼ਟੀਕਰਣ ਦੇਣਗੇ।

ਤਸਵੀਰ
ਤਸਵੀਰ

ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਤਵਾਦੀ ਫਡਿੰਗ ਨਾਲ ਜੁੜੇ ਮਾਮਲੇ ’ਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਪੁਛਗਿੱਛ ਲਈ ਬੁਲਾਇਆ ਗਿਆ ਹੈ। ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ (LBIWS) ਦੇ ਪ੍ਰਧਾਨ ਸਿਰਸਾ ਦਾ ਸੰਗਠਨ ਉਨ੍ਹਾਂ ਕਿਸਾਨ ਸੰਗਠਨਾਂ ’ਚ ਸ਼ਾਮਲ ਹੈ ਜੋ ਕੇਂਦਰ ਨਾਲ ਗੱਲਬਾਤ ਲਈ ਜਾਂਦੇ ਹਨ। ਸਿਰਸਾ ਨੂੰ ਖ਼ਾਲਿਸਤਾਨੀ ਸੰਗਠਨ ਸਿੱਖ ਫ਼ਾਰ ਜਸਟਿਸ (ਐਸਐਫਜੇ) ਖ਼ਿਲਾਫ਼ ਦਰਜ ਮਾਮਲੇ ਸਬੰਧੀ ਪੁਛਗਿੱਛ ਲਈ ਬੁਲਾਇਆ ਗਿਆ ਹੈ।

ਐਨਆਈਏ ਖ਼ਾਲਿਸਤਾਨੀ ਸੰਗਠਨਾਂ ਅਤੇ ਉਨ੍ਹਾਂ ਦੁਆਰਾ ਭਾਰਤ ’ਚ ਕਈ ਗੈਰ-ਸਰਕਾਰੀ ਸੰਗਠਨਾਂ (ਐਨਜੀਓ) ਨੂੰ ਭੇਜੇ ਗਏ ਫ਼ੰਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਏਜੰਸੀ ਨੇ ਕਈ ਗੈਰ-ਸਰਕਾਰੀ ਸੰਸਥਾਵਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਗੈਰ-ਸਰਕਾਰੀ ਸੰਸਥਾਵਾਂ ਬਾਹਰਲੇ ਦੇਸ਼ਾਂ ਤੋਂ ਫ਼ੰਡ ਭੇਜੇ ਜਾ ਰਹੇ ਹਨ। ਐਨਆਈਏ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਿੱਖ ਫ਼ਾਰ ਜਸਟਿਸ ਵਰਗੇ ਸੰਗਠਨ ਭਾਰਤ ’ਚ ਗੈਰ-ਸਰਕਾਰੀ ਸੰਸਥਾਵਾਂ ਨੂੰ ਅੱਤਵਾਦ ਫੈਲਾਉਣ ਲਈ ਪੈਸਾ ਭੇਜ ਰਹੇ ਹਨ।

ਸਿਰਸਾ ਨੇ ਇਸ ਸੰਮਨ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਐਨਆਈਏ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਖਾਲਿਸਤਾਨ-ਸਮਰਥਤ ਲੋਕ ਕਿਸਾਨ ਅੰਦੋਲਨ ਵਿਚ ਦਾਖਲ ਹੋਏ ਹਨ। ਬਲਦੇਵ ਸਿੰਘ ਸਿਰਸਾ ਨੂੰ 17 ਜਨਵਰੀ ਨੂੰ ਪੁਛਗਿੱਛ ਲਈ ਐਨਆਈਏ ਸਾਹਮਣੇ ਪੇਸ਼ ਹੋਣਾ ਹੈ।

ਸੂਤਰਾਂ ਮੁਤਾਬਕ 12 ਵਿਅਕਤੀਆਂ ਨੂੰ ਕੇਂਦਰੀ ਜਾਂਚ ਏਜੰਸੀ (ਸੀਆਈਏ) ਵੱਲੋਂ ਦਿੱਲੀ ’ਚ ਤਲਬ ਕੀਤਾ ਗਿਆ ਹੈ। ਇਨਾਂ ਦਾ ਵਿਅਕਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ:-

ਪੱਤਰਕਾਰ ਬਲਤੇਜ ਸਿੰਘ ਪਨੂੰ (ਪਟਿਆਲਾ)

ਪੱਤਰਕਾਰ ਜਸਵੀਰ ਸਿੰਘ (ਸ਼੍ਰੀ ਮੁਕਤਸਰ ਸਾਹਿਬ)

ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦਾ ਭਰਾ)

ਪਰਮਜੀਤ ਸਿੰਘ ਅਕਾਲੀ (ਅੰਮ੍ਰਿਤਸਰ)

ਨੋਬਲਜੀਤ ਸਿੰਘ (ਹੁਸ਼ਿਆਰਪੁਰ)

ਜੰਗ ਸਿੰਘ (ਲੁਧਿਆਣਾ)

ਪਰਦੀਪ ਸਿੰਘ (ਲੁਧਿਆਣਾ)

ਸੁਰਿੰਦਰ ਸਿੰਘ ਠੀਕਰੀਵਾਲਾ (ਬਰਨਾਲਾ)

ਪਲਵਿੰਦਰ ਸਿੰਘ (ਅਮਰਕੋਟ)

ਜਸਟਿਸ ਇੰਦਰਪਾਲ ਸਿੰਘ (ਲੁਧਿਆਣਾ)

ਰਣਜੀਤ ਸਿੰਘ ਦਮਦਮੀ ਮਿੰਟ (ਅੰਮ੍ਰਿਤਸਰ)

ਕਰਨੈਲ ਸਿੰਘ ਦਸੂਹਾ (ਹੁਸ਼ਿਆਰਪੁਰ)

Last Updated : Jan 16, 2021, 2:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.