ETV Bharat / bharat

ਭਾਰਤ ਦੇ ਚੜ੍ਹਦੇ ਸੂਰਜ ਦੀ ਧਰਤੀ 'ਤੇ 'ਹੈਂਗਿੰਗ ਬ੍ਰਿਜ਼', ਦਿਲ ਖਿੱਚ ਨਜ਼ਾਰਾ - MAJOR TOURIST ATTRACTION IN ARUNACHAL PRADESH

ਅਰੁਣਾਚਲ ਪ੍ਰਦੇਸ਼ ਜਿਥੇ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਹੈ। ਇੱਥੋਂ ਦੀ ਕੁਦਰਤੀ ਸੁੰਦਰਤਾ ਲੋਕਾਂ ਦੇ ਮਨ ਨੂੰ ਮੋਹ ਲੈਂਦੀ ਹੈ। ਕੁਦਰਤ ਦੀ ਬੁੱਕਲ 'ਚ ਵਸੇ ਇਸ ਰਾਜ ਦੀਆਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋਕ ਸੁਣਨਾ ਅਤੇ ਵੇਖਣਾ ਪਸੰਦ ਕਰਦੇ ਹਨ। ਖ਼ਾਸਕਰ ਇੱਥੇ ਝੁੱਲਦਾ ਹੋਇਆ ਪੁਲ (ਹੈਂਗਿੰਗ ਬਿ੍ਰਜ਼) ਨੂੰ ਵੇਖਣਾ ਅਤੇ ਇਸ ਉੱਤੇ ਤੁਰਨਾ ਕਿਸੇ ਰੋਮਾਂਚ ਤੋਂ ਘੱਟ ਨਹੀਂ ਹੈ।

THE HANGING BRIDGEA MAJOR TOURIST ATTRACTION ARUNACHAL PRADESH
ਭਾਰਤ ਦੇ ਚੜ੍ਹਦੇ ਸੂਰਜ ਦੀ ਧਰਤੀ 'ਤੇ 'ਹੈਂਗਿੰਗ ਬ੍ਰਿਜ਼', ਦਿਲ ਖਿੱਚ ਨਜ਼ਾਰਾ
author img

By

Published : Aug 20, 2020, 5:42 AM IST

ਤੇਜਪੁਰ / ਈਟਾਨਗਰ: ਅਰੁਣਾਚਲ ਪ੍ਰਦੇਸ਼ ਜਿਥੇ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਹੈ। ਇੱਥੋਂ ਦੀ ਕੁਦਰਤੀ ਸੁੰਦਰਤਾ ਲੋਕਾਂ ਦੇ ਮਨ ਨੂੰ ਮੋਹ ਲੈਂਦੀ ਹੈ। ਕੁਦਰਤ ਦੀ ਬੁੱਕਲ 'ਚ ਵਸੇ ਇਸ ਰਾਜ ਦੀਆਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋਕ ਸੁਣਨਾ ਅਤੇ ਵੇਖਣਾ ਪਸੰਦ ਕਰਦੇ ਹਨ। ਖ਼ਾਸਕਰ ਇੱਥੇ ਝੁੱਲਦਾ ਹੋਇਆ ਪੁਲ (ਹੈਂਗਿੰਗ ਬਿ੍ਰਜ਼) ਨੂੰ ਵੇਖਣਾ ਅਤੇ ਇਸ ਉੱਤੇ ਤੁਰਨਾ ਕਿਸੇ ਰੋਮਾਂਚ ਤੋਂ ਘੱਟ ਨਹੀਂ ਹੈ।

ਭਾਰਤ ਦੇ ਚੜ੍ਹਦੇ ਸੂਰਜ ਦੀ ਧਰਤੀ 'ਤੇ 'ਹੈਂਗਿੰਗ ਬ੍ਰਿਜ਼', ਦਿਲ ਖਿੱਚ ਨਜ਼ਾਰਾ

ਉੱਤਰ-ਪੂਰਬੀ ਰਾਜਾਂ ਵਿਚ ਅਜਿਹੀਆਂ ਬਹੁਤ ਸਾਰੀਆਂ ਨਾ ਪਹੁੰਚਣਯੋਗ ਥਾਵਾਂ ਹਨ, ਜਿਨ੍ਹਾਂ ਦੀ ਕੁਦਰਤੀ ਸੁੰਦਰਤਾ ਹੈਰਾਨੀਜਨਕ ਹੈ ਪਰ ਉਥੇ ਅੱਪੜਣਾ ਕਾਫ਼ੀ ਮੁਸ਼ਕਲ ਹੈ। ਉੱਤਰ-ਪੂਰਬ 'ਚ ਕਈ ਥਾਂਈ ਬਹੁਤ ਸਾਰੇ ਝੁਲਣ ਵਾਲੇ ਪੁੱਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੁਲ ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਜੋੜਨ ਲਈ ਆਵਾਜਾਈ ਦੇ ਸਾਧਨ ਹਨ।

ਅੱਜ ਅਸੀਂ ਸਿਆਂਗ ਜ਼ਿਲ੍ਹੇ ਦੇ ਬੋਲਾਨ ਰੈਵੀਨਿਊ ਸਰਕਲ ਅਧੀਨ ਪੈਂਦੇ ਤਿੰਨ ਝੁਲਣ ਵਾਲੇ ਪੁਲਾਂ ਬਾਰੇ ਗੱਲ ਕਰਨ ਜਾ ਰਹੇ ਹਾਂ।

ਸਿਆਂਗ ਦਾ ਝੂਲਾ ਪੁਲ ਕਾਫ਼ੀ ਆਕਰਸ਼ਕ ਹੈ ਅਤੇ ਇਹ ਰਾਜ ਦੇ ਪੂਰਬੀ ਖੇਤਰ ਵਿੱਚ ਸਥਿਤ ਹੈ। ਇਸ ਨੂੰ ਇੱਕ ਬੰਨੇ ਤੋਂ ਦੂਜੇ ਬੰਨੇ ਵੇਖਣ 'ਤੇ ਇੱਕ ਟਿਊਬ ਵਾਂਗੂ ਵਿਖਾਈ ਦਿੰਦਾ ਹੈ। ਇਹ ਪੁੱਲ ਤੁਹਾਡੀਆਂ ਅੱਖਾਂ ਸਾਹਮਣੇ ਮਨਮੋਹਕ ਦਿ੍ਰਸ਼ ਪੈਦਾ ਕਰੇਗਾ।

ਕਾਬੰਗ ਖੇਤਰ ਵੀ ਇਸੇ ਮਾਲੀਆ ਸਰਕਲ ਵਿੱਚ ਸਥਿਤ ਹੈ, ਜਿੱਥੋਂ ਈਬੁੱਕ, ਲਾਈਸਿੰਗ ਅਤੇ ਮਾਈਸਿੰਗ ਦੇ ਤਿੰਨ ਪਿੰਡ ਸਥਿਤ ਹਨ। ਇੱਥੇ ਕਾਬੰਗ ਨਦੀ ਵਗਦੀ ਹੈ ਅਤੇ 200 ਪਰਿਵਾਰਾਂ ਦੀ ਜੀਵਨ ਰੇਖਾ ਇੱਕ ਝੁਲਣ ਵਾਲਾ ਪੁਲ ਹੈ।

ਤੀਸਰਾ ਸਿਆਂਗ ਹੈਂਗਿੰਗ ਬਿ੍ਰਜ਼ ਇਕ ਸਰਹੱਦੀ ਖੇਤਰ ਦੇ ਉਪਰਲੇ ਹਿੱਸੇ ਤੇ ਬਣਾਇਆ ਗਿਆ ਹੈ ਅਤੇ ਲਿਜਿੰਗ ਅਤੇ ਮਾਈਸਿੰਗ ਪਿੰਡਾਂ ਵਿੱਚ ਤਕਰੀਬਨ 100 ਪਰਿਵਾਰਾਂ ਨੂੰ ਜੋੜਦਾ ਹੈ। ਬੜੇ ਹੀ ਦਿਲ ਖਿੱਚ ਰਾਹਾਂ ਵਾਲੇ ਇਸ ਇਲਾਕੇ 'ਚ ਵਾਵਾ ਆਬਾਦੀ ਹੈ। ਇਹ ਖੇਤਰ ਹਾਲਾਂਕਿ ਸਾਰੇ ਸਾਲ ਠੰਡਾ ਰਹਿੰਦਾ ਹੈ। ਮਾਊਲਿੰਗ ਨੈਸ਼ਨਲ ਪਾਰਕ ਮਿਸਿੰਗ ਵਿਲੇਜ ਦੇ ਖੇਤਰ ਵਿੱਚ ਪੈਂਦਾ ਹੈ। ਅਧਿਕਾਰਤ ਸੂਤਰ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਸਿਰਫ 20 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚ ਸੰਚਾਰ ਲਈ ਯੋਗ ਸੜਕਾਂ ਦੀ ਘਾਟ ਹੈ।

ਇਹ ਝੁਲਦੇ ਪੁਲ ਇਸ ਇਲਾਕੇ ਦੇ ਲੋਕਾਂ ਲਈ ਸੰਪਰਕ ਦਾ ਮੁੱਖ ਸਾਧਨ ਹਨ ਅਤੇ ਚਾਰ ਤੋਂ ਪੰਜ ਦਿਨਾਂ ਦੇ ਅੰਦਰ ਅੰਦਰ ਜੂਟ ਦੀ ਮਦਦ ਨਾਲ ਬਣਦੇ ਹਨ।

ਇਸ ਖੇਤਰ ਦੇ ਲੋਕ ਬਹੁਤ ਸਰਲ ਅਤੇ ਇਮਾਨਦਾਰ ਹਨ। ਉਨ੍ਹਾਂ ਦੀ ਜ਼ਿੰਦਗੀ ਜੰਗਲ ਅਤੇ ਜੰਗਲੀ ਬੂਟੀਆਂ 'ਤੇ ਨਿਰਭਰ ਕਰਦੀ ਹੈ।

ਸਿਆਂਗ ਜ਼ਿਲ੍ਹੇ ਦਾ ਬੋਲਾਨ ਮਾਲੀਆ ਸਰਕਲ ਇਕਲੌਤਾ ਸ਼ਹਿਰ ਹੈ ਜਿੱਥੋਂ ਦੋ ਦਿਨਾਂ ਵਿੱਚ ਇਸ ਖੇਤਰ ਦਾ ਸਫਰ ਕੀਤਾ ਜਾਂਦਾ ਹੈ। ਬੋਲਾਨ ਤੋਂ ਪਹਿਲਾਂ, ਕਿਸੇ ਵਾਹਨ ਦੀ ਸਹਾਇਤਾ ਨਾਲ ਚੁਪਾਲੇ ਕੈਂਪ ਦਾ ਸਫਰ ਕਰਨਾ ਪੈਂਦਾ ਹੈ ਅਤੇ ਫਿਰ ਈਬੁਕ ਪਿੰਡ ਦੇ ਅਗਲੇ ਪਾਸੇ ਤੁਰ ਕੇ ਜਾਣਾ ਪੈਂਦਾ ਹੈ।

ਇਬੁਕ ਤੱਕ ਪਹੁੰਚਣ ਲਈ ਕਬੰਗ ਨਦੀ ਪਾਰ ਕਰਨੀ ਪੈਂਦੀ ਹੈ। ਇਸ ਦੌਰਾਨ, ਇੱਕ ਰਾਤ ਰਸਤੇ ਵਿੱਚ ਕੱਟਣੀ ਪੈਂਦੀ ਹੈ। ਅਗਲੇ ਦਿਨ ਸਵੇਰੇ-ਸਵੇਰੇ ਉਸ ਲਿਆਂਗ ਖੇਤਰ ਵਿਚ ਪਹੁੰਚਣ ਲਈ ਸਿਆਂਗ ਨਦੀ ਪਾਰ ਕਰਨੀ ਪੈਂਦੀ ਹੈ। ਇਸ ਸਮੇਂ ਦੌਰਾਨ, ਯਾਤਰੀ ਨੂੰ ਇੱਕ ਝੂਲਦੇ ਬਿ੍ਰਜ਼ ਦੀ ਸਹਾਇਤਾ ਨਾਲ ਰਸਤੇ ਪਾਰ ਕਰਨੇ ਪੈਂਦੇ ਹਨ।

ਹਾਲਾਂਕਿ ਪੇਮਾ ਖੰਡੂ ਸਰਕਾਰ ਨੇ ਖੇਤਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਲਈ ਕੁਝ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਪਰ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ ਜੋ ਅਜੇ ਵੀ ਨਜ਼ਰ ਅੰਦਾਜ਼ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.