ਹੈਦਰਾਬਾਦ: ਤੇਲੰਗਾਨਾ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (TSRTC) ਯੂਨੀਅਨ ਦੇ 48 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨਾ ਪੂਰੀਆਂ ਹੋਣ 'ਤੇ ਸ਼ਨਿੱਚਰਵਾਰ ਨੂੰ ਚੱਕਾ ਜਾਮ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਹਾਈ ਕੋਰਟ ਨੇ ਇੱਕ ਵਾਰ ਫਿਰ ਟੀਐੱਸਆਰਟੀਸੀ ਪ੍ਰਬੰਧਕਾਂ ਨੂੰ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦਾ ਸੁਝਾਅ ਦਿੱਤਾ।
ਪਿਛਲੇ ਸ਼ਨਿੱਚਰਵਾਰ ਨੂੰ ਟੀਐੱਸਆਰਟੀਸੀ, ਜੇਏਸੀ ਤੇ ਸਾਰੀ ਪਾਰਟੀਆਂ ਦੀ ਬੈਠਕ ਹੋਈ ਸੀ। ਬੈਠਕ ਵਿੱਚ ਤੇਲੰਗਾਨਾ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਜੇਏਸੀ ਨੇ 13 ਅਕਤੂਬਰ ਨੂੰ ਤੇਲੰਗਾਨਾ ਵਿੱਚ ਵੰਟਾ ਵਾਰਪੂ, 14 ਨੂੰ ਸਾਰੇ ਆਰਟੀਸੀ ਡਿਪੂਆਂ ਦੇ ਸਾਹਮਣੇ ਰੋਸ ਪ੍ਰਦਰਸ਼ਨ, 15 ਨੂੰ ਸੜਕਾਂ ਰੋਕੀਆਂ, 16 ਨੂੰ ਵਿਦਿਆਰਥੀ ਦੀ ਰੈਲੀ, 17 ਨੂੰ ਧੂਮਧਾਮ ਪ੍ਰੋਗਰਾਮ, 18 ਨੂੰ ਬਾਈਕ ਰੈਲੀ ਤੇ 19 ਨੂੰ ਤੇਲੰਗਾਨਾ ਬੰਦ ਕਰਨ ਦਾ ਐਲਾਨ ਕੀਤਾ ਸੀ।
TSRTC ਦੇ 48,000 ਤੋਂ ਵੱਧ ਮੁਲਾਜ਼ਮਾਂ ਨੇ ਸ਼ਨਿੱਚਰਵਾਰ ਨੂੰ ਬੰਦ ਦਾ ਐਲਾਨ ਕੀਤਾ ਤੇ ਸਾਰੀਆਂ ਵਿਰੋਧੀ ਪਾਰਟੀਆਂ, ਲੋਕ ਸੰਗਠਨਾਂ, ਟਰੇਡ ਯੂਨੀਅਨਾਂ ਤੇ ਵਿਦਿਆਰਥੀ ਸੰਗਠਨਾਂ ਨੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਖ਼ਾਸਕਰ ਹੈਦਰਾਬਾਦ ਵਿੱਚ ਬੰਦ ਹੋਣ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਣ ਦੀ ਉਮੀਦ ਹੈ, ਕਿਉਂਕਿ ਓਲਾ ਅਤੇ ਉਬਰ ਕੈਬ ਡਰਾਈਵਰਾਂ ਨੇ ਵੀ ਕੈਬ ਐਗਰੀਗੇਟਰ ਮਾਰਕਿਟ ਨੂੰ ਨਿਯਮਤ ਕਰਨ ਦੀਆਂ ਆਪਣੀਆਂ ਮੰਗਾਂ ਲਈ ਸ਼ਨਿੱਚਰਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ, ਟੀਐੱਸਆਰਟੀਸੀ ਮੁਲਾਜ਼ਮ ਪਿਛਲੀ 5 ਅਕਤੂਬਰ ਤੋਂ ਹੜਤਾਲ ਕਰ ਰਹੇ ਹਨ ਪਰ ਸਰਕਾਰ ਆਪਣੇ ਰੁੱਖ 'ਤੇ ਟਿੱਕੀ ਹੋਈ ਹੈ ਜਿਸ ਕਰਕੇ ਮੁਲਾਜ਼ਮਾਂ ਨੇ ਅੱਜ ਬੰਦ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਪਹੁੰਚੇ ਮੁੰਬਈ, ਜਲਦ ਹੀ ਕਰਨਗੇ ਰੈਲੀ ਨੂੰ ਸੰਬੋਧਿਤ