ਹੈਦਰਾਬਾਦ: ਤੇਲੰਗਾਨਾ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (TSRTC) ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਤੇ ਜਿਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ, ਕੈਬ ਡਰਾਈਵਰ, ਐਡਵੋਕੇਟ, ਵਿਦਿਆਰਥੀ ਯੂਨੀਅਨਾਂ ਨੇ ਬੰਦ ਵਿੱਚ ਹਿੱਸਾ ਲਿਆ ਹੈ।
ਇਸ ਦੇ ਨਾਲ ਹੀ ਬੱਸਾਂ ਡਿਪੂਆਂ ਤੋਂ ਬਾਹਰ ਨਹੀਂ ਚੱਲੀਆਂ ਤੇ ਸਿਆਸੀ ਪਾਰਟੀਆਂ ਦੇ ਆਗੂ ਹੈਦਰਾਬਾਦ, ਅਦੀਲਾਬਾਦ, ਵਾਰੰਗਲ, ਨਾਲਗੌਂਡਾ, ਮਹਿਬੂਬਨਗਰ, ਕਰੀਮਨਗਰ ਆਦਿ ਸਾਰੇ ਡਿਪੂਆਂ ਦੇ ਸਾਹਮਣੇ ਧਰਨੇ 'ਤੇ ਬੈਠੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸਾਰੇ ਡਿਪੂਆਂ 'ਤੇ ਸਖ਼ਤ ਸੁਰੱਖਿਆ ਲਾਗੂ ਕਰ ਦਿੱਤੀ ਹੈ। ਉੱਥੇ ਹੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਤੇ ਸਿਆਸੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸ ਦਈਏ, ਹੈਦਰਾਬਾਦ ਜੇਬੀਐਸ ਬੱਸ ਸਟੇਸ਼ਨ ਸੁੰਨਸਾਨ ਨਜ਼ਰ ਆ ਰਿਹਾ ਹੈ। ਕਿਸੇ ਵੀ ਪਲੇਟਫ਼ਾਰਮ 'ਤੇ ਬੱਸਾਂ ਨਜ਼ਰ ਨਹੀਂ ਆ ਰਹੀਆਂ ਹਨ। ਕੁੱਝ ਲੋਕ ਬੱਸਾਂ ਦੀ ਆਸ ਵਿੱਚ ਸੜਕਾਂ 'ਤੇ ਖੜ੍ਹੇ ਹੋਏ ਜਿਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਸਰਕਾਰ ਖ਼ਿਲਾਫ਼ ਗੁੱਸਾ ਕੱਢ ਰਹੇ ਹਨ। ਨਲਗੌਂਡਾ ਬੱਸ ਅੱਡੇ ਵਿਖੇ ਕਬੱਡੀ ਖੇਡ ਰਹੀਆਂ ਔਰਤਾਂ ਨੇ ਆਰਟੀਸੀ ਮੁਲਾਜ਼ਮ ਤੇ ਸਰਕਾਰ ਦੇ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: BSF ਨੇ 1 ਪੈਕਟ ਹੈਰੋਇਨ ਹੋਈ ਬਰਾਮਦ