ਨਵੀਂ ਦਿੱਲੀ: ਨੇਵਲ ਹਵਾਬਾਜ਼ੀ ਦੇ ਲਈ 13 ਸਤੰਬਰ ਦੀ ਤਰੀਕ ਬਹੁਤ ਖ਼ਾਸ ਰਹੀ। ਗੋਆ ਦੇ ਸਮੁੰਦਰੀ ਕੰਢੇ 'ਤੇ ਸਥਿਤ ਆਈਐਨਐਸ ਹੰਸਾ 'ਤੇ ਸਭ ਤੋਂ ਪਹਿਲਾ ਤੇਜਸ ਐਲਸੀਏ (ਨੇਵੀ) ਵੱਲੋਂ ਨਿਯੰਤਰਿਤ ਲੈਂਡਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਜਿਹੀ ਲੈਂਡਿੰਗ ਸਿਰਫ਼ ਅਮਰੀਕਾ, ਫਰਾਂਸ, ਰੂਸ, ਬ੍ਰਿਟੇਨ ਅਤੇ ਚੀਨ ਦੀ ਨੇਵੀ ਨੇ ਹੀ ਕੀਤੀ ਸੀ। ਹੁਣ ਇਸ ਲੜੀ ਵਿੱਚ ਭਾਰਤ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ।
ਇਸ ਲੈਂਡਿੰਗ ਤੋਂ ਬਾਅਦ, ਤੇਜਸ ਹੁਣ ਉਡਾਣ ਦੌਰਾਨ ਭਾਰਤੀ ਜਲ ਫ਼ੋਜ ਦੇ ਜਹਾਜ਼ ਵਿਕਰਮਾਦਿੱਤਿਆ 'ਤੇ ਉਤਰ ਸਕਣਗੇ।
ਤੇਜਸ ਨੇ ਜੋ ਮਹਾਰਤ ਹਾਸਲ ਕੀਤੀ ਹੈ, ਉਸਦੀ ਅਹਿਮਤ ਇਸ ਨਾਲ ਹੀ ਸਮਝੀ ਜਾ ਸਕਦੀ ਹੈ ਕਿ ਇੱਕ ਹਲਕੇ ਲੜਾਕੂ ਜਹਾਜ਼ ਨੂੰ ਇੱਕ ਕਿਲੋਮੀਟਰ ਦੂਰੀ ਵਾਲੇ ਰਨਵੇ ਦੀ ਲੈਂਡ ਜਾ ਟੇਕਆੱਫ ਦੇ ਲਈ ਜਰੂਰਤ ਹੰਦੀ ਹੈ ਪਰ ਨੇਵੀ ਦੇ ਐਲਸੀਏ ਨੂੰ ਉਡਾਨ ਭਰਨ ਲਈ ਸਿਰਫ਼ 200 ਮੀਟਰ ਰਨਵੇਅ ਅਤੇ ਲੈਂਡਿੰਗ 100 ਮੀਟਰ ਦੇ ਰਨਵੇਅ ਤੇ ਇੱਕ ਐਸਟਰ ਤਾਰ ਦੀ ਸਹਾਇਤਾ ਨਾਲ ਕੀਤੀ ਜਾਣੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਡੀਏਚ, ਐਚਏਐਲ, ਡੀਆਰਡੀਓ ਅਤੇ ਨੇਵੀ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਹੈ। ਨੇਵੀ ਹਵਾਬਾਜ਼ੀ ਹਮੇਸ਼ਾਂ ਹਵਾਈ ਫ਼ੋਜ ਨਾਲੋਂ ਵਧੇਰੇ ਖਤਰਨਾਕ ਮੰਨੀ ਜਾਂਦੀ ਹੈ।