ਤਾਮਿਲਨਾਡੂ: ਕ੍ਰਿਸ਼ਨਗਿਰੀ ਜ਼ਿਲ੍ਹੇ ਵਿੱਚ ਬਦਨਾਮ ਚੰਦਨ ਤਸਕਰ ਵੀਰੱਪਨ ਦੀ ਧੀ ਵਿਦਿਆ ਰਾਣੀ ਸ਼ਨੀਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਈ। ਵਿਦਿਆ ਰਾਣੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਮੁਰਲੀਧਰ ਰਾਓ, ਸਾਬਕਾ ਕੇਂਦਰੀ ਮੰਤਰੀ ਪੋਨ ਰਾਧਾਕ੍ਰਿਸ਼ਨਨ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ। ਕ੍ਰਿਸ਼ਨਾਗਿਰੀ ਵਿੱਚ ਇੱਕ ਭਾਜਪਾ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
ਰਾਓ ਤੋਂ ਪਾਰਟੀ ਦਾ ਪਹਿਚਾਨ ਪੱਤਰ ਹਾਸਲ ਕਰਨ ਤੋਂ ਬਾਅਦ ਵਿਦਿਆ ਰਾਣੀ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜ਼ਰੂਰਤਮੰਦ ਲੋਕਾਂ ਲਈ ਕੰਮ ਕਰੇਗੀ। ਰਾਣੀ ਨੇ ਕਿਹਾ ਕਿ ਉਸ ਦੇ ਪਿਤਾ ਦਾ ਰਾਹ ਗ਼ਲਤ ਸੀ, ਪਰ ਉਨ੍ਹਾਂ ਹਮੇਸ਼ਾ ਗਰੀਬਾਂ ਬਾਰੇ ਸੋਚਿਆ।
ਵਿਦਿਆ ਰਾਣੀ ਅਤੇ ਪ੍ਰਭਾ ਰਾਣੀ ਵੀਰੱਪਨ ਦੀਆਂ ਦੋ ਧੀਆਂ ਹਨ। ਵੱਡੀ ਧੀ ਵਿਦਿਆ ਰਾਣੀ ਪੇਸ਼ੇ ਤੋਂ ਇੱਕ ਵਕੀਲ ਹੈ। ਵਿਦਿਆ ਰਾਣੀ ਦੇ ਨਾਲ ਹਜ਼ਾਰਾਂ ਸਮਰਥਕ ਵੀ ਭਾਜਪਾ ਵਿੱਚ ਸ਼ਾਮਲ ਹੋਏ। ਤੁਹਾਨੂੰ ਦੱਸ ਦਈਏ ਕਿ ਚੰਦਨ ਦੀ ਤਸਕਰੀ, ਅਗਵਾ ਕਰਨ ਅਤੇ ਹੋਰ ਜ਼ੁਰਮਾਂ ਲਈ ਦੱਖਣ ਭਾਰਤ ਦੇ ਅੱਤਵਾਦ ਦਾ ਬਣੇ ਵੀਰੱਪਨ ਨੂੰ 18 ਅਕਤੂਬਰ 2004 ਨੂੰ ਪੁਲਿਸ ਨੇ ਮਾਰ ਦਿੱਤਾ ਸੀ।