ਨਵੀਂ ਦਿੱਲੀ : ਸਿਡਨੀ ਤੋਂ ਭਾਰਤ ਵਾਪਸ ਆਉਂਦੇ ਹੀ ਇੱਕ ਵਿਅਕਤੀ ਨੂੰ ਹਵਾਈ ਅੱਡੇ ਤੋਂ ਸਫ਼ਦਰਜੰਗ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਤਾਂਕਿ ਕੋਰੋਨਾ ਨੂੰ ਲੈ ਕੇ ਉਸ ਦੀ ਜਾਂਚ ਹੋ ਸਕੇ। ਪਰ ਕੁੱਝ ਹੀ ਦੇਰ ਬਾਅਦ ਉਸ ਨੇ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਪੰਜਾਬ ਨਿਵਾਸੀ ਤਨਵੀਰ ਦੇ ਰੂਪ ਵਿੱਚ ਹੋਈ ਹੈ। ਹਾਲੇ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਤਨਵੀਰ ਕੋਰੋਨਾ ਨਾਲ ਗ੍ਰਸਤ ਸੀ ਜਾਂ ਨਹੀਂ। ਸਫ਼ਦਰਜੰਗ ਐਕਨਕਲੇਵ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਡੀਸੀਪੀ ਦਵਿੰਦਰ ਆਰਿਆ ਮੁਤਾਬਕ ਸਫ਼ਦਰਜੰਗ ਐਨਕਲੇਵ ਥਾਣੇ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਰੋਨਾ ਦੇ ਇੱਕ ਮਰੀਜ਼ ਨੇ ਹਸਪਤਾਲ ਦੀ ਐੱਸਐੱਸਬੀ ਬਿਲਡਿੰਗ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਮਰਨ ਵਾਲੇ ਤਨਵੀਰ ਦੀ ਉਮਰ 35 ਸਾਲ ਦੀ ਸੀ ਅਤੇ ਉਹ ਪੰਜਾਬ ਦੇ ਬਲਾਚੌਰ ਸਥਿਤ ਸਿਆਣਾ ਪਿੰਡ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਉਹ ਸਿਡਨੀ ਵਿੱਚ ਰਹਿੰਦਾ ਸੀ ਅਤੇ ਅੱਜ ਹੀ ਉੱਥੋਂ ਵਾਪਸ ਆਇਆ ਸੀ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਪਹੁੰਚਿਆ ਸੀ। ਉੱਥੋਂ ਉਸ ਨੂੰ ਮੁਢਲੀ ਜਾਂਚ ਤੋਂ ਬਾਅਦ ਸਫ਼ਦਰਜੰਗ ਹਸਪਤਾਲ ਭੇਜ ਦਿੱਤਾ ਗਿਆ ਸੀ।
ਸਿਰ ਦਰਦ ਦੇ ਕਾਰਨ ਆਇਆ ਸੀ ਹਸਪਤਾਲ