ETV Bharat / bharat

ਨਿਰਭਯਾ ਦੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦੇਣ ਦੇ ਮਾਮਲੇ 'ਤੇ ਸੁਣਵਾਈ ਮੁਲਤਵੀ - ਕੇਂਦਰ ਦੀ ਪਟੀਸ਼ਨ' ਤੇ ਸੁਣਵਾਈ ਟਲੀ

ਨਿਰਭਯਾ ਦੇ ਦੋਸ਼ੀਆਂ ਨੇ ਵੱਖ-ਵੱਖ ਫਾਂਸੀ ਦੇਣ ਦੀ ਕੇਂਦਰ ਦੀ ਪਟੀਸ਼ਨ' ਤੇ ਹੋਣ ਵਾਲੀ ਸੁਣਵਾਈ ਹੁਣ 11 ਫਰਵਰੀ ਨੂੰ ਹੋਵੇਗੀ।

nirbhaya case
ਨਿਰਭਯਾ ਮਾਮਲਾ
author img

By

Published : Feb 7, 2020, 2:03 PM IST

ਨਵੀਂ ਦਿੱਲੀ: ਨਿਰਭਯਾ ਦੇ ਦੋਸ਼ੀਆਂ ਨੇ ਵੱਖ-ਵੱਖ ਫਾਂਸੀ ਦੇਣ ਦੀ ਕੇਂਦਰ ਦੀ ਪਟੀਸ਼ਨ' ਤੇ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਟਲ ਗਈ ਹੈ। ਹੁਣ ਇਸ ਮਾਮਲੇ ਉੱਤੇ ਸੁਪਰੀਮ ਕੋਰਟ 11 ਫਰਵਰੀ ਨੂੰ ਸੁਣਵਾਈ ਕਰੇਗਾ।

ਸੁਪਰੀਮ ਕੋਰਟ ਵਿੱਚ, ਕੇਂਦਰ ਸਰਕਾਰ ਨੇ ਦਲੀਲ ਦਿੱਤੀ ਕਿ ਦੋਸ਼ੀ ਫਾਂਸੀ ਤੋਂ ਬਚਣ ਲਈ ਰਣਨੀਤੀ ਤਹਿਤ ਕੰਮ ਕਰ ਰਹੇ ਹਨ। ਸੁਪਰੀਮ ਕੋਰਟ ਨੇ ਚਾਰਾਂ ਦੋਸ਼ੀਆਂ ਨੂੰ ਨੋਟਿਸ ਵੀ ਭੇਜ ਦਿੱਤਾ ਹੈ।

ਕੇਂਦਰ ਨੇ ਕਿਹਾ ਕਿ ਨਿਰਭਯਾ ਮਾਮਲੇ ਵਿੱਚ ਦੇਸ਼ ਦੇ ਸਬਰ ਦੀ ਪ੍ਰੀਖਿਆ ਹੋ ਚੁੱਕੀ ਹੈ, ਕਿਉਂਕਿ ਦੋਸ਼ੀ ਆਪਣੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਨਹੀਂ ਕਰ ਰਹੇ ਜਿਸ ਕਾਰਨ ਫਾਂਸੀ ਵਾਰ-ਵਾਰ ਮੁਲਤਵੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਹੁਣ ਮੰਗਲਵਾਰ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਕੇਂਦਰ ਸਰਕਾਰ ਦੀ ਅਰਜ਼ੀ 'ਤੇ ਸੁਣਵਾਈ ਕਰੇਗਾ।

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਸੀ ਕਿ ਸਾਰੇ ਦੋਸ਼ੀਆਂ ਨੂੰ ਇਕੱਠਿਆਂ ਫਾਂਸੀ ਦਿੱਤੀ ਜਾ ਸਕਦੀ ਹੈ, ਜਦਕਿ ਕੇਂਦਰ ਦਾ ਤਰਕ ਹੈ ਕਿ ਜਿਸ ਦੋਸ਼ੀ ਦੀ ਰਹਿਮ ਦੀ ਅਪੀਲ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ, ਉਸ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਮੌਜੂਦਾ ਮਾਮਲੇ ਵਿੱਚ ਪਵਨ ਵੱਲੋਂ ਰਹਿਮ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੈ, ਪਰ ਬਾਕੀ ਦੋਸ਼ੀਆਂ ਦੀ ਰਹਿਮ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ।

Intro:Body:

jyoti

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.