ETV Bharat / bharat

ਜਬਲਪੁਰ ਵਿੱਚ 50 ਦਿਨਾਂ 'ਚ 51 ਲੋਕਾਂ ਨੇ ਕੀਤੀ ਖੁਦਕੁਸ਼ੀ - suicide cases in lockdown

ਲੌਕਡਾਊਨ ਕਾਰਨ ਜਬਲਪੁਰ ਦੇ ਲੋਕਾਂ 'ਚ ਤਣਾਅ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਤਕਰੀਬਨ 50 ਦਿਨਾਂ 'ਚ 51 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

Suicide cases increase in Jabalpur due to lockdown
ਜਬਲਪੁਰ ਵਿੱਚ 50 ਦਿਨਾਂ 'ਚ 51 ਲੋਕਾਂ ਨੇ ਕੀਤੀ ਖੁਦਕੁਸ਼ੀ
author img

By

Published : May 14, 2020, 7:47 PM IST

Updated : May 14, 2020, 8:24 PM IST

ਜਬਲਪੁਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਲੌਕਡਾਊਨ 'ਚ ਆਪਣੇ ਪਰਿਵਾਰਾਂ ਦੇ ਨਾਲ ਹੋਣ ਦੇ ਬਾਵਜੂਦ ਲੋਕ ਤਣਾਅ ਤੇ ਉਦਾਸੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਲੋਕ ਖ਼ੁਦਕੁਸ਼ੀ ਵਰਗੇ ਕਦਮ ਚੁੱਕ ਰਹੇ ਹਨ। ਜਬਲਪੁਰ ਦੇ ਲੋਕਾਂ ਵਿਚਾਲੇ ਲੌਕਡਾਊਨ ਕਾਰਨ ਤਣਾਅ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਦੀ ਗਵਾਹੀ ਇਹ ਅੰਕੜੇ ਦੇ ਰਹੇ ਹਨ। ਜਬਲਪੁਰ ਵਿਖੇ 50 ਦਿਨਾਂ 'ਚ 51 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਖੁਦਕੁਸ਼ੀ ਕਰਨ ਵਾਲਿਆਂ 'ਚ 29 ਆਦਮੀ ਅਤੇ 22 ਔਰਤਾਂ ਸ਼ਾਮਲ ਹਨ।

ਫੌਜੀ ਨੇ ਪਤਨੀ ਨਾਲ ਕੀਤੀ ਖ਼ੁਦਕੁਸ਼ੀ
ਜੰਮੂ -ਕਸ਼ਮੀਰ 'ਚ ਤਾਇਨਾਤ ਇੱਕ ਸਿਪਾਹੀ ਨੇ ਆਪਣੀ ਪਤਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਦਾ ਕਾਰਨ ਪੁੱਤਰ ਦੀ ਮੌਤ ਦਾ ਗਮ ਦੱਸਿਆ ਗਿਆ ਹੈ। ਇਸ ਤੋਂ ਇਲਾਵਾ, ਬ੍ਰੇਨ ਹੈਮਰੇਜ਼ ਕਾਰਨ ਪੁੱਤਰ ਦੀ ਮੌਤ ਹੋਂਣ ਤੋਂ ਦੁੱਖੀ ਇੱਕ ਮਾਂ ਨੇ ਫਾਹਾ ਲੈ ਕੇ ਮੌਤ ਨੂੰ ਗਲੇ ਲਾ ਲਿਆ।

0 ਦਿਨਾਂ 'ਚ 51 ਲੋਕਾਂ ਨੇ ਕੀਤੀ ਖੁਦਕੁਸ਼ੀ

ਨਰਸ ਨੇ ਲਈ ਓਵਰਡੋਜ਼, ਹੋਈ ਮੌਤ
ਰੀਵਾ ਦੀ ਰਹਿਣ ਵਾਲੀ ਇੱਕ ਨਰਸ ਜੋ ਕਿ ਇੱਕ ਨਿੱਜੀ ਹਸਪਤਾਲ 'ਚ ਡਿਊਟੀ ਕਰਦੀ ਸੀ। ਉਸ ਨੇ 6 ਮਈ ਨੂੰ ਆਪਣੇ ਘਰ ਇੰਜੈਕਸ਼ਨ ਦੀ ਓਵਰਡੋਜ਼ ਲੈ ਕੇ ਖ਼ੁਦਕੁਸ਼ੀ ਕਰ ਲਈ। ਉਥੇ ਹੀ ਭੇੜਾਘਾਟ ਦੇ 67 ਸਾਲਾ ਬਜ਼ੁਰਗ ਨੇ ਵੀ ਫਾਹਾ ਲਿਆ ਸੀ। ਇਸ ਤੋਂ ਇਲਾਵਾ ਮਝੌਲੀ ਦੇ ਇੱਕ ਨੌਜਵਾਨ ਨੇ ਰੇਲਗੱਡੀ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ।

ਤਣਾਅ ਬਣਿਆ ਖ਼ੁਦਕੁਸ਼ੀ ਦਾ ਕਾਰਨ
ਲੌਕਡਾਊਨ ਦੌਰਾਨ, ਖੁਦਕੁਸ਼ੀ ਦੇ ਬਹੁਤੇ ਮਾਮਲੇ ਆਪਣੀਆਂ ਤੋਂ ਦੂਰ ਰਹਿ ਕੇ ਜੀਵਨ ਬਤੀਤ ਕਰਨ ਵਾਲ ਲੋਕਾ ਦੇ ਆਏ ਹਨ। 5 ਅਪ੍ਰੈਲ ਨੂੰ ਇੱਕ 27 ਸਾਲਾ ਲੜਕੀ ਨੇ ਫਾਂਸੀ 'ਤੇ ਲਟਕ ਕੇ ਖੁਦਕੁਸ਼ੀ ਕਰ ਲਈ, ਜਦੋਂ ਕਿ 22 ਮਾਰਚ ਨੂੰ ਇਕ ਨੌਜਵਾਨ ਨੇ ਫਾਹਾ ਲੈ ਲਿਆ। ਇਸ ਤੋਂ ਇਲਾਵਾ ਮੰਝੌਲੀ ਵਿਚ ਆਪਣੇ ਪਤੀ ਤੋਂ ਵੱਖ ਰਹਿ ਰਹੀ ਇੱਕ ਮਹਿਲਾ ਨੇ ਆਪਣੇ ਦੋ ਬੱਚਿਆਂ ਨਾਲ ਖੁਦਕੁਸ਼ੀ ਕਰ ਲਈ ਹੈ।

50 ਦਿਨਾਂ 'ਚ 51 ਖ਼ੁਦਕੁਸ਼ੀਆਂ, ਪੁਲਿਸ ਕਰ ਰਹੀ ਜਾਂਚ
ਲੌਕਡਾਊਨ ਦੇ 50 ਦਿਨਾਂ 'ਚ ਖ਼ੁਦਕੁਸ਼ੀਆਂ ਦੇ 51 ਕੇਸਾਂ ਨੇ ਪੁਲਿਸ ਨੂੰ ਵੀ ਹੈਰਾਨੀ 'ਚ ਪਾ ਦਿੱਤਾ ਹੈ। ਇਸ ਬਾਰੇ ਐਸਪੀ ਸਿਧਾਰਥ ਬਹੁਗੁਣਾ ਦਾ ਕਹਿਣਾ ਹੈ ਅਜਿਹੇ ਖ਼ੁਦਕੁਸ਼ੀ ਦੇ ਮਾਮਲੇ ਜਾਂਚ ਦਾ ਵਿਸ਼ਾ ਹਨ। ਉਥੇ ਹੀ ਦੂਜੇ ਪਾਸੇ ਮਨੋਵਿਗਿਆਨੀ ਡਾ. ਸਵਪਨਿਲ ਅਗਰਵਾਲ ਨੇ ਇਨ੍ਹਾਂ ਮੌਤਾਂ ਬਾਰੇ ਕਿਹਾ ਕਿ ਹਾਲ ਦੇ ਦਿਨਾਂ 'ਚ ਖ਼ੁਦਕੁਸ਼ੀ ਕਰਨ ਦੇ ਪਿਛੇ ਵੱਡਾ ਕਾਰਨ ਜੋ ਸਾਹਮਣੇ ਆਇਆ ਹੈ , ਉਹ ਨਸ਼ਾ ਹੈ।

ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਦੌਰਾਨ ਨਸ਼ਾ ਨਾ ਮਿਲ ਸਕਣ ਕਾਰਨ ਪਰੇਸ਼ਾਨ ਤੇ ਤਣਾਅ ਦੇ ਚਲਦੇ ਲੋਕਾਂ ਨੇ ਇਹ ਕਦਮ ਚੁੱਕਿਆ। ਇਸ ਤੋਂ ਇਲਾਵਾ ਕਰਜ਼ਾ ਲੈਣ ਤੇ ਮੌਜੂਦਾ ਸਮੇਂ 'ਚ ਕਰਜ਼ਾ ਸਮੇਂ ਸਿਰ ਵਾਪਸ ਨਾ ਕਰ ਪਾਉਂਣਾ ਵੀ ਖੁਦਕੁਸ਼ੀ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਨੌਜਵਾਨ ਤੋਂ ਲੈ ਕੇ ਬਜ਼ੁਰਗ ਹਰ ਵਰਗ ਦੇ ਲੋਕ ਸ਼ਾਮਲ ਹਨ ਤੇ ਸਸਕਾਰਧਾਨੀ ਦੇ ਇਹ ਅੰਕੜੇ ਪਰੇਸ਼ਾਨ ਕਰਨ ਵਾਲੇ ਹਨ।

Last Updated : May 14, 2020, 8:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.