ਇਸਲਾਮਾਬਾਦ: ਪਾਕਿਸਤਾਨ ਦੇ ਇਤਿਹਾਸਿਕ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਇਆ। ਇਹ ਬੁੱਤ ਲਾਹੌਰ ਕਿਲ੍ਹੇ ਵਿੱਚ ਮਾਈ ਜਿੰਦਨ ਹਵੇਲੀ ਦੇ ਬਾਹਰ ਇੱਕ ਖੁਲ੍ਹੀ ਥਾਂ 'ਤੇ ਸਥਾਪਿਤ ਕੀਤਾ ਗਿਆ।
ਦੱਸ ਦਈਏ, ਮਹਾਰਜਾ ਰਣਜੀਤ ਸਿੰਘ ਦੇ ਘੋੜੇ 'ਤੇ ਬੈਠੇ 8 ਫ਼ੁੱਟ ਉੱਚੇ ਬੁੱਤ ਨੂੰ ਤਿਆਰ ਕਰਨ ਵਿੱਚ 8 ਮਹੀਨੇ ਦਾ ਸਮਾਂ ਲੱਗਿਆ। ਇਹ ਘੋੜਾ ਬਾਰਾਜਕਈ ਘਰਾਣੇ ਦੀ ਸਥਾਪਨਾ ਕਰਨ ਵਾਲੇ ਦੋਸਤ ਮੁਹੰਮਦ ਖ਼ਾਨ ਨੇ ਮਹਾਰਾਜਾ ਰਣਜੀਤ ਸਿੰਘ ਨੇ ਤੋਹਫ਼ੇ ਵਜੋਂ ਦਿੱਤਾ ਸੀ।
ਰਣਜੀਤ ਸਿੰਘ ਦੇ ਬੁੱਤ ਨੂੰ ਖ਼ਾਸ ਸਮਾਗਮ ਦੌਰਾਨ ਲਾਹੌਰ ਕਿਲ੍ਹੇ ਵਿੱਚ ਮਾਈ ਜਿੰਦਨ ਹਵੇਲੀ ਵਿੱਚ ਸਥਾਪਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪਾਕਿਸਤਾਨ ਦੇ ਆਲਾ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਹਵੇਲੀ ਦਾ ਨਾਂਅ ਰਣਜੀਤ ਸਿੰਘ ਦੀ ਸਭ ਤੋਂ ਘੱਟ ਉਮਗ ਦੀ ਰਾਣੀ ਦੇ ਨਾਂਅ 'ਤੇ ਰੱਖਿਆ ਗਿਆ ਹੈ।
ਸਿੱਖ ਹੈਰੀਟੇਜ ਫ਼ਾਉਂਡੇਸ਼ਨ ਦੇ ਪ੍ਰਧਾਨ ਬੋਬੀ ਸਿੰਘ ਬੰਸਲ ਨੇ ਦੱਸਿਆ ਕਿ ਬੁੱਤ ਦਾ ਭਾਰ ਲਗਭਗ 250-330 ਕਿਲੋਗ੍ਰਾਮ ਹੈ। ਇਸ ਨੂੰ 85 ਫ਼ੀਸਦੀ ਕਾਂਸ, 5 ਫ਼ੀਸਦੀ ਟਿਨ, 5 ਫ਼ੀਸਦੀ ਸੀਸਾ ਤੇ 5 ਫ਼ੀਸਦੀ ਜਿੰਕ ਨਾਲ ਬਣਾਇਆ ਗਿਆ ਹੈ।