ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੇਂਦਰ ਸਰਕਾਰ ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ ਅਤੇ ਓਡੀਸ਼ਾ ਵਿੱਚ ਸਟਾਰਸ ਪ੍ਰਾਜੈਕਟ ਤਹਿਤ ਇੱਕ ਨਵੀਂ ਯੋਜਨਾ ਚਲਾਏਗੀ। ਜਾਵਡੇਕਰ ਨੇ ਕਿਹਾ ਕਿ ਸਟਾਰਸ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ, ਸਿੱਖਿਆ ਮੰਤਰਾਲੇ ਦੇ ਅਧੀਨ ਕੇਂਦਰੀ ਸਹਾਇਤਾ ਪ੍ਰਾਪਤ ਇੱਕ ਨਵੀਂ ਯੋਜਨਾ ਹੈ।
ਜਾਵਡੇਕਰ ਨੇ ਕਿਹਾ ਕਿ ਸਟਾਰਸ ਪ੍ਰੋਗਰਾਮ ਦਾ ਫ਼ੈਸਲਾ ਕੇਂਦਰ ਵੱਲੋਂ ਕੀਤਾ ਗਿਆ ਹੈ। ਹੁਣ ਸਿੱਖਿਆ ਨੂੰ ਰੱਟਾ ਲਗਾਕੇ ਪੜ੍ਹਾਈ ਕਰਨਾ ਨਹੀਂ ਸਮਝ ਕੇ ਸਿੱਖਣਾ ਹੋਵੇਗਾ। ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਦੀਨ ਦਿਆਲ ਅੰਤਿਯੋਦਿਆ ਰਾਸ਼ਟਰੀ ਰੋਜ਼ੀ ਰੋਟੀ ਮਿਸ਼ਨ ਯੋਜਨਾ ਦੇਸ਼ ਦੇ ਸਾਰੇ ਪੇਂਡੂ ਖੇਤਰਾਂ ਵਿੱਚ ਚੱਲਦੀ ਹੈ।
ਪੇਂਡੂ ਕਸ਼ਮੀਰ, ਲੱਦਾਖ਼ ਅਤੇ ਜੰਮੂ ਵਿੱਚ ਰਹਿਣ ਵਾਲੇ 2/3 ਲੋਕ ਇਸ ਯੋਜਨਾ ਵਿੱਚ ਸ਼ਾਮਲ ਹੋਣਗੇ, ਅੱਜ ਜੰਮੂ-ਕਸ਼ਮੀਰ ਅਤੇ ਲੱਦਾਖ ਲਈ 520 ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ। ਜਾਵਡੇਕਰ ਨੇ ਦੱਸਿਆ ਕਿ ਇਹ ਪੰਜ ਸਾਲਾਂ ਲਈ ਰਹੇਗਾ, ਇਸ ਨਾਲ 10,58,000 ਪਰਿਵਾਰਾਂ ਨੂੰ ਲਾਭ ਹੋਵੇਗਾ।