ਨਵੀਂ ਦਿੱਲੀ: ਕਰਨਾਟਕ ਦੇ ਸ੍ਰੀਨਿਵਾਸ ਗੌੜਾ ਰਿਵਾਇਤੀ ਖੇਡਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਰਚਾ ਦਾ ਵਿਸ਼ਾ ਬਣੇ ਗਏ ਸਨ ਜਿਸ ਤੋਂ ਬਾਅਦ ਭਾਰਤੀ ਸਪੋਰਟਸ ਅਥਾਰਟੀ ਨੇ ਉਸ ਨੂੰ ਟਰਾਇਲ ਲਈ ਬੁਲਾਇਆ ਸੀ ਪਰ ਗੌੜਾ ਨੇ ਇਹ ਟਰਾਇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰ ਕਰ ਦਈਏ ਕਿ ਸ੍ਰੀਨਿਵਾਸ ਗੌੜਾ ਨੇ ਮੱਝਾਂ ਦੀ ਦੌੜ ਵਿੱਚ 145 ਮੀਟਰ ਦੌੜ 13.62 ਸੈਕੇਂਡ ਵਿੱਚ ਪੂਰੀ ਕੀਤੀ ਸੀ ਅਤੇ 100 ਮੀਟਰ ਦੀ ਦੌੜ ਨੂੰ 9.55 ਸੈਕੇਂਡ ਵਿੱਚ ਹੀ ਪੂਰਾ ਕਰ ਦਿੱਤਾ ਸੀ ਜੋ ਕਿ ਦੁਨੀਆ ਦੇ ਸਭ ਤੋਂ ਤੇਜ਼ ਦੌੜਾਨ ਮੰਨੇ ਜਾਂਦੇ, ਉਸੈਨ ਬੋਲਟ ਦੇ ਰਿਕਾਰਡ ਤੋਂ 0.03 ਸੈਕੇਂਡ ਘੱਟ ਸੀ।
ਗੌੜਾ ਦੀ ਇਸ ਦੌੜਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਸਾਈ ਦੇ ਸਿਖਰਲੇ ਕੋਚਾਂ ਦੀ ਨਿਗਰਾਨੀ ਵਿੱਚ ਗੌੜਾ ਦੇ ਟਰਾਇਲ ਕਰਵਾਉਣ ਦਾ ਹੁਕਮ ਦਿੱਤਾ ਸੀ।
ਸਾਈ ਮੁਤਾਬਕ ਗੌੜਾ ਨੇ ਟਰਾਇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਗੌੜਾ ਨੇ ਕਿਹਾ ਹੈ ਕਿ ਉਹ ਇਹ ਟਰਾਇਲ ਦੇਣ ਲਈ ਇੱਛੁਕ ਨਹੀਂ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਗੌੜਾ ਇਸ ਵੇਲੇ ਥੋੜਾ ਜਿਹਾ ਜ਼ਖ਼ਮੀ ਹੈ।