ਚਮੋਲੀ: ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 4 ਸਤੰਬਰ 2020 ਨੂੰ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਖੁਲ੍ਹ ਜਾਣਗੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੇ ਇੰਤਜ਼ਾਮ ਪੂਰੇ ਕਰ ਲਏ ਹਨ।
-
Holy pilgrimage centres of Sikhs, Hemkund Sahib & Lokpal Laxman Temple will be opened for devotees at 4:00 am on September 4. District administration & Gurdwara Management Committee have completed all arrangements for the yatra: Swati S Bhadoria, DM, Chamoli #Uttarakhand pic.twitter.com/Fqtb5vquKJ
— ANI (@ANI) August 19, 2020 " class="align-text-top noRightClick twitterSection" data="
">Holy pilgrimage centres of Sikhs, Hemkund Sahib & Lokpal Laxman Temple will be opened for devotees at 4:00 am on September 4. District administration & Gurdwara Management Committee have completed all arrangements for the yatra: Swati S Bhadoria, DM, Chamoli #Uttarakhand pic.twitter.com/Fqtb5vquKJ
— ANI (@ANI) August 19, 2020Holy pilgrimage centres of Sikhs, Hemkund Sahib & Lokpal Laxman Temple will be opened for devotees at 4:00 am on September 4. District administration & Gurdwara Management Committee have completed all arrangements for the yatra: Swati S Bhadoria, DM, Chamoli #Uttarakhand pic.twitter.com/Fqtb5vquKJ
— ANI (@ANI) August 19, 2020
ਇਸ ਬਾਬਤ ਚਮੋਲੀ ਦੇ ਜ਼ਿਲ੍ਹਾ ਮਜਿਸਟ੍ਰੇਟ ਸਵਾਤੀ ਐਸ ਭਦੌਰੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ 4 ਸਤੰਬਰ ਨੂੰ ਸਵੇਰੇ 4 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।
ਜ਼ਿਕਰਯੋਗ ਹੈ ਕਿ ਹਰ ਸਾਲ ਸਿੱਖਾਂ ਦੇ ਪਵਿੱਤਰ ਸਥਾਨ, ਹੇਮਕੁੰਟ ਸਾਹਿਬ ਦੇ ਕਿਵਾੜ ਮਈ ਮਹੀਨੇ ਵਿੱਚ ਖੋਲ੍ਹੇ ਜਾਂਦੇ ਹਨ ਪਰ ਇਸ ਵਾਰ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਨੂੰ ਬੰਦ ਕਰਕੇ ਰੱਖਿਆ ਗਿਆ ਹੈ। ਫਿਲਹਾਲ ਹੁਣ ਪ੍ਰਸ਼ਾਸਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਜਾ ਰਹੀ ਹੈ। ਇਸ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਜਿਵੇਂ ਕਿ ਜਿਹੜਾ ਸ਼ਰਧਾਲੂ ਦਰਸ਼ਨ ਕਰਨ ਲਈ ਜਾਵੇਗਾ ਉਸ ਕੋਲ 72 ਘੰਟੇ ਪਹਿਲਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਹੋਵੇ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ ਤੋਂ ਈ-ਪਾਸ ਲੈ ਕੇ ਹੀ ਯਾਤਰਾ ਕਰਨੀ ਹੋਵੇਗੀ।