ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਚਾਰ ਸਭ ਤੋਂ ਵਿਅਸਤ ਖੇਤਰਾਂ ਵਿੱਚ ਲੜੀਵਾਰ ਬੰਬ ਧਮਾਕਿਆਂ ਨੂੰ ਅੱਜ 12 ਸਾਲ ਹੋ ਗਏ ਹਨ। ਲਗਭਗ ਇੱਕ ਦਹਾਕੇ ਬਾਅਦ ਜਦੋਂ ਇਸ ਧਮਾਕੇ ਦਾ ਜ਼ਿਕਰ ਹੁੰਦਾ ਹੈ, ਤਾਂ ਲੋਕ ਸਹਿਮ ਜਾਂਦੇ ਹਨ। ਇਸ ਧਮਾਕੇ ਕਾਰਨ ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਅਜੀਜ਼ਾਂ ਨੂੰ ਗੁਆਇਆ ਹੈ, ਉਨ੍ਹਾਂ ਦੇ ਜ਼ਖ਼ਮ ਮੁੜ ਹਰੇ ਹੋ ਜਾਂਦਾ ਹਨ।
4 ਥਾਵਾਂ 'ਤੇ ਹੋਏ ਧਮਾਕੇ
13 ਸਤੰਬਰ, 2008 ਦੀ ਸ਼ਾਮ ਨੂੰ ਦਿੱਲੀ ਵਿੱਚ ਚਾਰ ਵੱਖ-ਵੱਖ ਥਾਵਾਂ 'ਤੇ ਬੰਬ ਧਮਾਕੇ ਹੋਏ ਸਨ। ਇਸ ਵਿੱਚ ਲਗਭਗ 20 ਲੋਕਾਂ ਦੀ ਮੌਤ ਹੋ ਗਈ ਜਦਕਿ 90 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪਹਿਲਾਂ ਧਮਾਕਾ ਗੱਫ਼ਾਰ ਮਾਰਕੀਟ ਵਿੱਚ ਹੋਇਆ, ਜਿਸ ਵਿੱਚ ਲਗਭਗ 20 ਲੋਕ ਜ਼ਖਮੀ ਹੋਏ, ਦੂਜਾ ਧਮਾਕਾ ਕਨੌਟ ਪਲੇਸ ਨੇੜੇ ਹੋਇਆ, ਜਦੋਂ ਕਿ ਤੀਜਾ ਅਤੇ ਚੌਥਾ ਧਮਾਕਾ ਗ੍ਰੇਟਰ ਕੈਲਾਸ਼ 1 ਕੇ ਐਮ ਬਲਾਕ ਮਾਰਕੀਟ ਦੇ ਨੇੜੇ ਹੋਇਆ।
31 ਮਿੰਟਾਂ ਵਿੱਚ ਚਾਰ ਸੀਰੀਅਲ ਧਮਾਕੇ
13 ਸਤੰਬਰ ਦੀ ਸ਼ਾਮ ਨੂੰ 6.07 ਮਿੰਟ ਤੋਂ 6.38 ਮਿੰਟ ਦਾ ਸਮਾਂ ਦਿਲ ਦਹਿਲਾ ਦੇਣ ਵਾਲਾ ਸੀ। 6.07 ਮਿੰਟ 'ਚ ਪਹਿਲਾਂ ਧਮਾਕਾ ਗੱਫ਼ਾਰ ਮਾਰਕੀਟ 'ਚ ਹੋਇਆ। ਉਸ ਤੋਂ ਦੂਸਰਾ ਧਮਾਕਾ ਤੁਰੰਤ ਹੀ ਕਨੌਟ ਪਲੇਸ ਨੇੜੇ ਹੋਇਆ ਅਤੇ ਫਿਰ ਤੀਜਾ ਅਤੇ ਚੌਥਾ ਧਮਾਕਾ ਗ੍ਰੇਟਰ ਕੈਲਾਸ਼ 1 ਦੇ ਐਮ ਬਲਾਕ ਮਾਰਕੀਟ ਵਿਚ 6.37 ਅਤੇ 6.38 'ਤੇ ਹੋਇਆ।
ਇੰਡੀਅਨ ਮੁਜਾਹਿਦੀਨ ਨੇ ਭੇਜੀ ਸੀ ਈ-ਮੇਲ
ਦੱਸਿਆ ਜਾਂਦਾ ਹੈ ਕਿ ਇੰਡੀਅਨ ਮੁਜਾਹਿਦੀਨ ਨੇ ਇਸ ਧਮਾਕੇ ਸੰਬੰਧੀ ਵੱਡੇ ਟੀਵੀ ਚੈਨਲਾਂ ਨੂੰ ਇਕ ਈ-ਮੇਲ ਭੇਜਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਜੇ ਤੁਸੀਂ ਰੋਕ ਸਕਦੇ ਹੋ ਤਾਂ ਧਮਾਕੇ ਨੂੰ ਰੋਕ ਲਓ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇੰਡੀਆ ਗੇਟ ਨੇੜੇ ਬੰਬ ਨੂੰ ਅਸਫ਼ਲ ਕਰ ਦਿੱਤਾ ਗਿਆ ਸੀ। ਕੁਲ 4 ਬੰਬਾਂ ਨੂੰ ਨਾਕਾਮ ਕਰ ਦਿੱਤਾ ਗਿਆ ਸੀ।