ETV Bharat / bharat

ਵਿਸ਼ੇਸ਼: ਹਰ ਸੈਕਿੰਡ 1.60 ਲੱਖ ਪਲਾਸਟਿਕ ਬੈਗਾਂ ਦੀ ਹੋ ਰਹੀ ਵਰਤੋਂ, ਕਿੰਝ ਸੁਰੱਖਿਤ ਹੋਵੇਗਾ ਵਾਤਾਵਰਣ

3 ਜੁਲਾਈ ਨੂੰ ਅੰਤਰ ਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਹਾੜਾ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਤੱਕ ਦੇਸ਼ ਭਰ ਵਿੱਚ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਵੱਖ-ਵੱਖ ਪੜਾਅ 'ਚ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਵਿਸ਼ਵ ਭਰ ਵਿੱਚ ਹਰ ਸੈਕਿੰਡ ਵਿੱਚ 1.60 ਲੱਖ ਪਲਾਸਟਿਕ ਬੈਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

International plastic bag free day
ਅੰਤਰ ਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਹਾੜਾ
author img

By

Published : Jul 3, 2020, 3:36 PM IST

ਹੈਦਰਾਬਾਦ: ਇਸ ਧਰਤੀ 'ਤੇ ਮੌਜੂਦ ਹਰ ਇੱਕ ਵਿਅਕਤੀ 1 ਸਾਲ 'ਚ 700 ਪਲਾਸਟਿਕ ਬੈਗਾਂ ਦੀ ਵਰਤੋਂ ਕਰਦਾ ਹੈ। ਵੱਡੇ ਪੱਧਰ 'ਤੇ ਵੇਖਿਆ ਜਾਵੇ ਤਾਂ ਵਿਸ਼ਵ ਭਰ ਵਿੱਚ ਹਰ ਇੱਕ ਸੈਕਿੰਡ ਅੰਦਰ 1.60 ਲੱਖ ਪਲਾਸਟਟਿਕ ਤੇ ਇੱਕ ਸਾਲ 'ਚ ਲਗਭਗ 1 ਤੋਂ 5 ਟ੍ਰੀਲੀਅਨ ਪਲਾਸਟਿਕ ਬੈਗਾਂ ਦੀ ਵਰਤੋਂ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਰੋਜ਼ ਹਰ ਇੱਕ ਮਿੰਟ 'ਚ 10 ਮਿਲੀਅਨ ਪਲਾਸਟਿਕ ਬੈਗ। ਵਿਸ਼ਵ ਭਰ 'ਚ ਇਨ੍ਹਾਂ ਵਿਚੋਂ ਮਹਿਜ] ਤਿੰਨ ਫੀਸਦੀ ਪਲਾਸਟਿਕ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਹੈ।

ਕੁਝ ਰਿਸਰਚਾਂ ਤੋਂ ਇਹ ਪਤਾ ਲੱਗਿਆ ਹੈ ਕਿ ਪਲਾਸਟਿਕ ਦੇ ਬੈਗ ਤੇ ਸਟਾਈਰਲੋਫੋਮ ਦੇ ਕੰਟੇਨਰ ਨੂੰ ਸੜਨ 'ਚ ਹਜ਼ਾਰਾਂ ਸਾਲ ਲੱਗ ਸਕਦੇ ਹਨ। ਇਸ ਤੋਂ ਪਹਿਲਾਂ ਇਹ ਮਿੱਟੀ, ਪਾਣੀ ਨੂੰ ਦੂਸ਼ਿਤ ਕਰਨ ਤੋਂ ਇਲਾਵਾ, ਧਰਤੀ ਤੇ ਸਮੁੰਦਰੀ ਜੀਵਾਂ ਲਈ ਇੱਕ ਵੱਡਾ ਖਤਰਾ ਪੈਦਾ ਕਰ ਰਹੇ ਹਨ। ਇਸ ਕਾਰਨ ਜੰਗਲੀ ਜਾਨਵਰਾਂ ਦੇ ਜੀਵਨ 'ਤੇ ਵੀ ਸੰਕਟ ਹੈ।

ਪਲਾਸਟਿਕ ਦੀਆਂ ਥੈਲਿਆਂ ਅਤੇ ਫੋਮ ਵਰਗੇ ਪਲਾਸਟਿਕ ਉਤਪਾਦ, ਜੋ ਕਿ ਇੱਕ ਵਾਰ ਹੀ ਵਰਤੇ ਜਾਂਦੇ ਹਨ। ਸਰਕਾਰ ਵੱਲੋਂ ਇਸ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਮੰਨਿਆ ਗਿਆ ਹੈ। ਅਸੀਂ ਅਸਾਨੀ ਨਾਲ ਆਪਣੇ ਆਲੇ-ਦੁਆਲੇ ਦੇ ਵਾਤਾਵਰਣ 'ਚ ਵੇਖ ਸਕਦੇ ਹਾਂ। ਜਿਵੇਂ ਕਿ ਪਲਾਸਟਿਕ ਬੈਗ ਹਵਾ ਨਾਲ ਉੱਡ ਕੇ, ਤਾਰਾਂ, ਰੁੱਖਾਂ ਆਦਿ 'ਚ ਚਿਪਕ ਜਾਂਦੇ ਹਨ ਜਾਂ ਫਿਰ ਨਦੀਆਂ , ਤਲਾਬਾਂ ਆਦਿ 'ਚ ਤੈਰਤੇ ਹੋਏ ਵਿਖਾਈ ਦੇ ਜਾਂਦੇ ਹਨ।

ਅੰਤਰ ਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਹਾੜੇ ਦੇ ਦਿਨ ਦੁਨੀਆ ਭਰ 'ਚ ਇੱਕ ਅਜਿਹੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਵਿਸ਼ਵ ਨੂੰ ਸਿੰਗਲ ਵਰਤੋਂ ਪਲਾਸਟਿਕ ਤੋਂ ਮੁਕਤ ਕਰਨਾ ਸੀ। ਇਹ ਦਿਨ ਵਾਤਾਵਰਣ ਦੀ ਸੁਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਵੀ ਮਨਾਇਆ ਜਾਂਦਾ ਹੈ। ਇਸ ਦਿਨ, ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਲਾਸਟਿਕ ਬੈਗ ਦੀ ਬਜਾਏ ਇਸ ਦੇ ਵਾਤਾਵਰਣ-ਪੱਖੀ ਵਿਕਲਪਾਂ ਦੀ ਵਰਤੋਂ ਕਰਨ।

ਜਾਣੋਂ ਕਿਉਂ ਨਹੀਂ ਕਰਨੀ ਚਾਹੀਦੀ ਪਲਾਸਟਿਕ ਬੈਗ ਦੀ ਵਰਤੋਂ :

  • ਪਲਾਸਟਿਕ ਬੈਗ ਨਾਲੀਆਂ ਤੇ ਹੋਰਨਾਂ ਜਲਸਰੋਤਾਂ ਦੇ ਰਸਤੇ 'ਚ ਰੁਕਾਵਟ ਪੈਦਾ ਕਰਦੇ ਹਨ। ਇਸ ਨਾਲ ਸ਼ਹਿਰੀ ਵਾਤਾਰਵਰਣ ਲਈ ਖ਼ਤਰਾ ਪੈਦਾ ਹੁੰਦਾ ਹੈ। ਜ਼ਹਿਰੀਲੇ ਤੱਤ ਪੈਦਾ ਹੋਣ ਕਾਰਨ ਆਮ ਲੋਕਾਂ ਲਈ ਗੰਭੀਰ ਸੰਕਟ ਪੈਦਾ ਹੁੰਦਾ ਹੈ।
  • ਪਲਾਸਟਿਕ ਬੈਗਾਂ ਨੂੰ ਡਰੇਨੇਜ ਪ੍ਰਣਾਲੀਆਂ 'ਚ ਰੁਕਾਵਟ ਬਣਨ ਅਤੇ ਹੜ੍ਹਾਂ ਦੇ ਵੱਡੇ ਕਾਰਨ ਵਜੋਂ ਪਛਾਣਿਆ ਗਿਆ ਹੈ।
  • 1988 ਅਤੇ 1998 ਵਿੱਚ, ਬੰਗਲਾਦੇਸ਼ ਵਿੱਚ ਹੜ੍ਹਾਂ ਦੀ ਸਥਿਤੀ ਪਲਾਸਟਿਕ ਬੈਗਾਂ ਨਾਲ ਰੁਕੀਆਂ ਹੋਈਆਂ ਨਾਲੀਆਂ ਕਾਰਨ ਨਾਜ਼ੁਕ ਬਣ ਗਈ ਸੀ। ਹੁਣ ਸਰਕਾਰ ਨੇ ਪਲਾਸਟਿਕ ਦੇ ਬੈਗਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
  • ਪਲਾਸਟਿਕ ਬੈਗਾਂ ਕਾਰਨ ਸੀਵਰੇਜ ਸਿਸਟਮ ਵਿੱਚ ਰੁਕਾਵਟ ਆਉਣ ਕਾਰਨ ਜਨਤਕ ਸਿਹਤ ਵੀ ਖ਼ਤਰੇ ਵਿੱਚ ਆ ਗਈ ਹੈ। ਗ਼ਲਤ ਤਰੀਕੇ ਨਾਲ ਕੀਤੇ ਗਏ ਨਿਪਟਾਰੇ ਕਾਰਨ ਪਲਾਸਟਿਕ ਬੈਗ ਸੀਵਰੇਜ ਰੁਕਾਵਟ ਅਤੇ ਪਾਣੀ ਦੇ ਨਿਕਾਸ ਬੰਦ ਹੋਣ ਮੁੱਖ ਕਾਰਨ ਹਨ।
  • ਇਸ ਦੇ ਨਤੀਜੇ ਵਜੋਂ ਤਲਾਬਾਂ, ਕੱਚੇ ਸੀਵਰੇਜਾਂ 'ਚ ਹੋਰਨਾਂ ਚੀਜਾਂ ਨਾਲ ਮਿਲ ਕੇ, ਧੂਪ ਪੈਣ ਨਾਲ ਤਲਾਬ ਦੇ ਪਾਣੀ ਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਪਲਾਸਟਿਕ ਬੈਗਾਂ ਤੋਂ ਮਲੇਰੀਆ ਤੇ ਹੋਰਨਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧਦਾ ਹੈ। ਪਲਾਸਟਿਕ ਦੀਆਂ ਚੀਜਾਂ ਨੂੰ ਖਾਣ ਨਾਲ ਜਿਵੇਂ ਕਿ ਮੱਛੀਆਂ ਆਦਿ ਕਈ ਪ੍ਰਜਾਤੀਆਂ ਦੇ ਜਾਨਵਰਾਂ ਵਿੱਚ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਅਕਸਰ ਮੱਛੀਆਂ ਤੇ ਕੱਛੂਕੂੰਮੇ ਇਸ ਨੂੰ ਭੋਜਨ ਸਮਝ ਕੇ ਨਿਗਲ ਲੈਂਦੇ ਹਨ।
  • ਇਸ ਗੱਲ ਦਾ ਸਬੂਤ ਹੈ ਕਿ ਪਲਾਸਟਿਕ ਨਿਰਮਾਣ ਦੌਰਾਨ ਵਰਤੇ ਜਾਂਦੇ ਜ਼ਹਿਰੀਲੇ ਰਸਾਇਣ ਅੰਤ ਵਿੱਚ ਜੀਵ-ਜੰਤੂਆਂ ਰਾਹੀਂ ਮਨੁੱਖੀ ਭੋਜਨ ਲੜੀ ਵਿੱਚ ਦਾਖਲ ਹੁੰਦੇ ਹਨ। ਸਟਾਈਰੋਫੋਮ ਉਤਪਾਦਾਂ 'ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਹੁੰਦੇ ਹਨ। ਜਿਵੇਂ ਸਟੀਲਿਨ ਅਤੇ ਬੈਂਜਿਨ,ਜੇਕਰ ਇਨ੍ਹਾਂ ਨੂੰ ਨਿਗਲ ਲਿਆ ਜਾਵੇ ਤਾਂ ਦਿਮਾਗੀ ਪ੍ਰਣਾਲੀ, ਫੇਫੜਿਆਂ ਅਤੇ ਪ੍ਰਜਣਨ ਅੰਗਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਹ ਲੋਕ ਜ਼ਹਿਰੀਲੇ ਨਿਕਾਸ ਦਾ ਸ਼ਿਕਾਰ ਬਣਦੇ ਹਨ।
  • ਖੁੱਲ੍ਹੀ ਹਵਾ ਤੇ ਟੋਈਆਂ ਵਿੱਚ ਪਲਾਸਟਿਕ ਦਾ ਕੂੜਾ-ਕਰਕਟ ਸਾੜਨ ਨਾਲ ਨੁਕਸਾਨਦੇਹ ਗੈਸਾਂ ਜਿਵੇਂ ਫੁਰਨ ਅਤੇ ਡਾਈਆਕਸਿਨ ਆਦਿ ਫੈਲਦੇ ਹਨ।

ਭਾਰਤ 'ਚ ਪਲਾਸਟਿਕ ਬੈਗ :

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਤੱਕ ਦੇਸ਼ ਭਰ ਵਿੱਚ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਪੜਾਅਵਾਰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
  • 1998 ਵਿੱਚ, ਸਿੱਕਮ ਪਹਿਲੇ ਭਾਰਤੀ ਸੂਬਿਆਂ ਵਿੱਚੋਂ ਇੱਕ ਸੀ ਜੋ ਪਲਾਸਟਿਕ ਬੈਗਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਅੱਜ, ਦੋ ਦਹਾਕਿਆਂ ਬਾਅਦ, ਇਹ ਦੇਸ਼ ਦਾ ਇਕਲੌਤਾ ਸੂਬਾ ਹੈ ਜਿਸ ਨੇ ਪਲਾਸਟਿਕਾਂ 'ਤੇ ਪੂਰਣ ਪਾਬੰਦੀ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਹੈ।
  • ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ ਵੀ ਸੂਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ' ਸਿੱਕਮ ਦੀ ਭਾਰਤ 'ਚ ਏਕਲ ਵਰਤੋਂ ਵਾਲੇ ਪਲਾਸਟਿਕ ਵਿਰੁੱਧ ਕਾਰਵਾਈ ਲਈ ਸਭ ਤੋਂ ਵੱਧ ਪ੍ਰਚਲਿਤ ਹੈ। ’ਸੂਬੇ ਨੇ ਪਲਾਸਟਿਕ ਤੋਂ ਬਣੇ ਬੈਗਾਂ‘ ਤੇ ਮੁਕੰਮਲ ਪਾਬੰਦੀ ਦੇ ਸੰਬੰਧ ਵਿੱਚ ਸੰਬੰਧਤ ਨੋਟੀਫਿਕੇਸ਼ਨ / ਆਦੇਸ਼ ਜਾਰੀ ਕੀਤੇ ਹਨ। ਨਿਯਮ ਵੀ ਪੇਸ਼ ਕੀਤੇ ਜਾ ਰਹੇ ਹਨ, ਹਾਲਾਂਕਿ, ਇਸ ਦਾ ਪ੍ਰਭਾਵੀ ਤੌਰ 'ਤੇ ਲਾਗੂ ਹੋਣਾ ਇੱਕ ਮੁੱਦਾ ਹੈ। ਮੁੱਖ ਸਮੱਸਿਆਵਾਂ (i) ਲਾਗੂ ਕਰਨ ਵਾਲੀਆਂ ਨੀਤੀਆਂ ਦੇ ਰੂਪ ਵਿੱਚ ਪੈਦਾ ਹੁੰਦੀਆਂ ਹਨ ਅਤੇ (ii) ਸਸਤੇ ਵਿਕਲਪਾਂ ਦੀ ਘਾਟ।
  • ਪਲਾਸਟਿਕ ਬੈਗਾਂ ਦੇ ਬਦਲ ਦੀ ਭਾਲ 'ਚ ਸਮਗਲਿੰਗ ਅਤੇ ਕਾਲੀ ਮਾਰਕੀਟਿੰਗ ਵਰਗੀਆਂ ਮੁਸੀਬਤਾਂ ਦਾ ਖੁਲਾਸਾ ਵੀ ਹੋਇਆ ਹੈ। ਕੁੱਝ ਚੀਜਾਂ ਪਲਾਸਟਿਕ ਬੈਗ ਵਿਕਲਪਾਂ ਦੀ ਆੜ ਹੇਠ ਵਰਤੇ ਜਾਂਦੇ ਹਨ, ਜਿਨ੍ਹਾਂ ਤੇ ਪਾਬੰਦੀ ਨਹੀਂ ਹੈ।ਇਸ ਨਾਲ ਕੁੱਝ ਮਾਮਲਿਆਂ 'ਚ ਵਾਤਾਵਰਣ ਦੀਆਂ ਸਮੱਸਿਆਵਾਂ ਵੱਧ ਗਈਆਂ ਹਨ।
  • ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਦੱਸਿਆ ਹੈ ਕਿ 18 ਸੂਬਿਆਂ ਨੇ ਪਲਾਸਟਿਕ ਕੈਰੀ-ਬੈਗਾਂ ‘ਤੇ ਪੂਰੀ ਤਰ੍ਹਾਂ ਪਾਬੰਦੀਆਂ ਲਗਾਈਆਂ ਹਨ। ਪੰਜ ਸੂਬੇ- ਆਂਧਰਾ ਪ੍ਰਦੇਸ਼, ਗੁਜਰਾਤ, ਜੰਮੂ-ਕਸ਼ਮੀਰ, ਕੇਰਲਾ ਅਤੇ ਪੱਛਮੀ ਬੰਗਾਲ ਨੇ ਧਾਰਮਿਕ / ਇਤਿਹਾਸਕ ਸਥਾਨਾਂ 'ਤੇ ਪਲਾਸਟਿਕ ਕੈਰੀ ਬੈਗ / ਉਤਪਾਦਾਂ' ਤੇ ਪਾਬੰਦੀਆਂ ਲਗਾਈਆਂ ਹਨ।

ਪਲਾਸਟਿਕ ਬੈਗ ਦੀ ਵਰਤੋਂ 'ਤੇ ਕੋਰੋਨਾ ਵਾਇਰਸ ਦਾ ਅਸਰ

ਕੋਰੋਨਾ ਵਾਇਰਸ ਦੇ ਫੈਲਣ ਨਾਲ, ਉਪਭੋਗਤਾਵਾਂ ਦੇ ਵਿਵਹਾਰ, ਇਥੋਂ ਤੱਕ ਕਿ ਸਭ ਤੋਂ ਵਧੀਆ ਇਰਾਦੇ ਵੀ ਬਦਲ ਗਏ ਹਨ। ਇੱਕ ਹੀ ਥਾਂ ਰਹਿਣ ਦੇ ਦੌਰਾਨ ਮਾਲ ਦੀ ਖਰੀਦਦਾਰੀ ਤੇ ਵਿਕ੍ਰੀ ਲਈ ਕਈ ਦੇਸ਼ਾਂ 'ਚ ਅਜੇ ਤੱਕ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਅਜਿਹੇ 'ਚ ਇਹ ਕਈ ਦੇਸ਼ਾਂ ਦਾ ਮਹੱਤਵਪੂਰਣ ਤੱਤ ਰਿਹਾ ਹੈ। ਖੇਤਾਂ ਵਿੱਚ ਉਪਜ ਲੈ ਜਾਣ ਲਈ ਹੋਵੇ ਜਾਂ ਭੋਜਨ ਨੂੰ ਸੁਰੱਖਿਤ ਰੱਖਣ, ਜਾਂ ਫੇਰ ਫਲ ਜਾਂ ਸਬਜ਼ੀਆਂ ਨੂੰ ਇੱਕਠਾ ਕਰਨ ਲਈ ਦਸਤਾਨੇ ਦੇ ਰੂਪ 'ਚ ਪਲਾਸਟਿਕ ਦੀ ਵਰਤੋਂ ਹੋਵੇ। ਕੋਰੋਨਾ ਮਹਾਂਮਾਰੀ ਦੌਰਾਨ ਪਲਾਸਟਿਕ ਦੀ ਅਹਿਮ ਭੂਮਿਕ ਵਿਖਾਈ ਦਿੱਤੀ ਹੈ।

ਪਲਾਸਟਿਕ ਉਦਯੋਗ ਦੇ ਪੈਰਵੀ ਕਰਨ ਵਾਲਿਆਂ ਨੇ ਸਿਹਤ ਸਬੰਧੀ ਦਲੀਲਾਂ ਦੇ ਕੇ ਫਾਇਦਾ ਚੁੱਕਿਆ ਹੈ। ਉਨ੍ਹਾਂ ਸਿੰਗਲ-ਯੂਜ਼ ਪਲਾਸਟਿਕ ਬੈਗ ਨੂੰ ਮੁੜ ਇਸਤੇਮਾਲ ਕਰਨ ਨਾਲੋਂ ਵਧੇਰੇ ਸਾਫ ਸੁਥਰੇ ਵਿਕਲਪ ਦੱਸਿਆ ਹੈ। ਹਾਲਾਂਕਿ, ਇਹ ਦਰਸਾਉਣ ਲਈ ਬਹੁਤ ਘੱਟ ਸਬੂਤ ਹਨ ਕਿ ਪਲਾਸਟਿਕ ਬੈਗ ਇੱਕ ਸੁਰੱਖਿਅਤ ਵਿਕਲਪ ਹਨ। ਘੱਟੋ- ਘੱਟ ਮੁੜ ਵਰਤੋਂਯੋਗ ਕੱਪੜੇ ਦੇ ਬੈਗ ਧੋਤੇ ਜਾ ਸਕਦੇ ਹਨ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਸਾਲ ਕੋਰੋਨਾ ਵਾਇਰਸ ਬੀੇਤੇ ਸਮੇਂ ਦੀ ਚੀਜ਼ ਬਣ ਜਾਵੇਗਾ, ਪਰ ਪਲਾਸਟਿਕ ਪ੍ਰਦੂਸ਼ਣ ਨਾਲ ਅਜਿਹਾ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਇਹ ਮਹੱਤਵਪੂਰਨ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਪਲਾਸਟਿਕ ਦੇ ਕੂੜੇ ਵਿੱਚ ਵਾਧਾ ਨਾ ਕਰੀਏ।

ਕੋਵੀਡ-19 ਮਹਾਂਮਾਰੀ ਦੇ ਦੌਰਾਨ ਪਲਾਸਟਿਕ ਦੇ ਕੂੜੇ ਨੂੰ ਸੀਮਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਜੇਕਰ ਸੰਭਵ ਹੋਵੇ ਤਾਂ, ਸਿਰਫ ਟੋਕਰੀ ਜਾਂ ਟੋਕਰੀ ਤੋਂ ਕਰਿਆਨੇ ਨੂੰ ਸਿੱਧੀ ਆਪਣੀ ਕਾਰ ਤੇ ਲੈ ਜਾਓ। ਪੇਪਰ ਬੈਗ ਇੱਕ ਹੋਰ ਵਿਕਲਪ ਹੈ, ਘੱਟੋ -ਘੱਟ ਇਹ ਇਕੋਂ ਵਾਰ ਵਰਤੋਂ ਅਤੇ ਆਸਾਨੀ ਨਾਲ ਕੰਪੋਸਟ ਖ਼ਾਦ 'ਚ ਤਬਦੀਲ ਹੋ ਜਾਂਦਾ ਹੈ। ਦੂਰਦਰਸ਼ਤਾ ਦੇ ਦ੍ਰਿਸ਼ਟੀਕੋਣ ਤੋਂ, ਜਨ ਸਿਹਤ ਅਤੇ ਸਾਡੀ ਮਿੱਟੀ ਦੀ ਰੱਖਿਆ ਨਾਲ -ਨਾਲ ਹੋਣੀ ਜ਼ਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.