ਚੇਨਈ: ਪ੍ਰਸਿੱਧ ਪਲੇਅਬੈਕ ਗਾਇਕ ਐਸਪੀ ਬਾਲਾਸੁਬ੍ਰਾਹਮਣਯਮ ਦੀ ਹਾਲਤ ਫਿਲਹਾਲ ਗੰਭੀਰ ਹੈ। ਉਹ ਚੇਨਈ ਦੇ ਐਮਜੀਐਮ ਹਸਪਤਾਲ ਵਿੱਚ ਦਾਖ਼ਲ ਹਨ। ਐਮਜੀਐਮ ਦੀ ਪ੍ਰੈਸ ਬਿਆਨ ਮੁਤਾਬਕ ਐਸਪੀਬੀ, ਜਿਨ੍ਹਾਂ ਨੂੰ 5 ਅਗਸਤ ਨੂੰ ਐਮਜੀਐਮ ਹੈਲਥਕੇਅਰ ਵਿੱਚ ਦਾਖ਼ਲ ਕੀਤਾ ਗਿਆ ਸੀ, ਉਹ ਈਸੀਐਮਓ ਅਤੇ ਹੋਰ ਜੀਵਨ ਸਹਾਇਤਾ ਉਪਾਵਾਂ ’ਤੇ ਹਨ।
ਪਿਛਲੇ 24 ਘੰਟਿਆਂ ਤੋਂ ਉਨ੍ਹਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਐਮਜੀਐਮ ਹੈਲਥਕੇਅਰ ਦੇ ਮਾਹਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।