ਨਵੀਂ ਦਿੱਲੀ: ਸੋਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਪਣੇ ਪਲੇਅ-ਸਟੇਸ਼ਨ ਸਟੋਰ ਤੋਂ ਸੀਡੀ ਪ੍ਰੋਜੈਕਟ ਐਸ ਏ ਸਾਈਬਰਪੰਕ 2077 ਗੇਮ ਨੂੰ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਕੰਪਨੀ ਇਸ ਦੇ ਡਿਜੀਟਲ ਸਟੋਰਫਰੰਟ ਤੋਂ ਗੇਮ ਖਰੀਦਣ ਵਾਲੇ ਲੋਕਾਂ ਨੂੰ ਪੂਰਾ ਰਿਫੰਡ ਵੀ ਦੇ ਰਹੀ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ਐਸਆਈਏ (ਸੋਨੀ ਇੰਟਰਐਕਟਿਵ ਐਂਟਰਟੇਨਮੈਂਟ) ਉਪਭੋਗਤਾਵਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਅਸੀਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਰਿਫੰਡ ਦਵਾਂਗੇ ਜਿਨ੍ਹਾਂ ਨੇ ਪਲੇਅ-ਸਟੇਸ਼ਨ ਸਟੋਰ ਦੇ ਮਾਧਿਅਮ ਤੋਂ ਸਾਈਬਰਪੰਕ 2077 ਖਰੀਦਿਆ ਹੈ। ਸਾਈਬਰਪੰਕ 2077 ਨੂੰ ਅਗਲੇ ਨੋਟਿਸ ਤੱਕ ਐਸਆਈਏ ਸਟੋਰ ਤੋਂ ਹਟਾਇਆ ਜਾ ਰਿਹਾ ਹੈ।
ਸਾਈਬਰਪੰਕ 2077 ਦੇ ਡਿਵੈਲਪਰ ਸੀਡੀ ਪ੍ਰੋਜੈਕਟ ਰੈਡ ਨੇ ਕਿਹਾ ਕਿਹਾ ਕਿ ਸੋਨੀ ਨੇ ਇਹ ਕਦਮ ਉਦੋਂ ਚੱਕਿਆ ਹੈ ਜੱਦੋਂ ਪੀਐਸ ਜਾਂ ਐਕਸਬਾੱਕਸ ਨੂੰ ਖਰੀਦਣ ਦੇ ਬਾਅਦ ਨਾਖੁਸ਼ ਗੇਮਰਜ਼ ਨੇ ਇਸਦੇ ਲਈ ਰਿਫੰਡ ਦੀ ਮੰਗ ਕੀਤੀ ਸੀ।
ਸੋਨੀ ਦੀ ਸਖ਼ਤ ਰਿਫੰਡ ਨੀਤੀ ਦੇ ਕਾਰਨ, ਸਟੋਰ ਤੋਂ ਗੇਮ ਦੇ ਡੀਜੀਟਲ ਵਰਜ਼ਨ ਨੂੰ ਖਰੀਦਣ ਵਾਲੇ ਕਈ ਲੋਕਾਂ ਨੂੰ ਰਿਫੰਡ ਨਹੀਂ ਮਿਲ ਪਾ ਰਿਹਾ ਸੀ।
ਸੋਨੀ ਸਟੋਰ ਉੱਤੇ ਸਾਈਬਰਪੰਕ 2077 ਨੂੰ ਮੂੜ ਕਦੋਂ ਵਾਪਸ ਲਾਇਆ ਜਾਵੇਗਾ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਅਗਲੇ ਨੋਟਿਸ ਤੱਕ ਗੇਮ ਡਿਜੀਟਲ ਵਰਜ਼ਨ ਵਿੱਚ ਉਪਲੱਬਧ ਨਹੀਂ ਰਹੇਗਾ।