ਹੈਦਰਾਬਾਦ: ਭਾਰਤ ਵਿੱਚ ਆਏ ਦਿਨ ਸੱਪ ਦੇ ਡੰਗਣ ਨਾਲ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਸੱਪ ਦੇ ਡੰਗਣ ਨਾਲ ਭਾਰਤ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ? ਤੇ ਇਸ ਨਾਲ ਬਚਾਅ ਕਿਸ ਤਰ੍ਹਾਂ ਕੀਤਾ ਜਾਵੇ? ਇਸ ਨੂੰ ਲੈ ਕੇ ਕੈਨੇਡਾ ਸਥਿਤ ਟੋਰਾਂਟੋ ਯੂਨੀਵਰਸਿਟੀ ਦੇ ਸੈਂਟਰ ਫੌਰ ਗਲੋਬਲ ਹੈਲਥ ਰਿਸਰਚ ਨੇ ਭਾਰਤ ਤੇ ਯੂ.ਕੇ ਦੇ ਭਾਗੀਦਾਰਾਂ ਦੇ ਨਾਲ ਰਿਸਰਚ ਕੀਤੀ। ਇਸ ਰਿਸਰਚ ਵਿੱਚ ਸੱਪ ਦੇ ਚੱਕ ਨਾਲ ਹੋਣ ਵਾਲੀਆਂ ਮੌਤਾਂ ਮੌਨਸੂਨ ਦੇ ਸੀਜ਼ਨ ਵਿੱਚ ਸਭ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।
ਰਿਸਰਚ ਮੁਤਾਬਕ
- ਭਾਰਤ ਵਿੱਚ 2000 ਤੋਂ 2019 ਤੱਕ ਸੱਪ ਦੇ ਚੱਕ ਤੋਂ ਲਗਭਗ 12 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ।
- ਇਸ ਵਿੱਚ ਅੱਧੇ 30-69 ਸਾਲ ਦੇ ਉਮਰ ਦੇ ਲੋਕ ਹਨ ਤੇ ਇੱਕ ਚੋਥਾਈ 15 ਸਾਲ ਦੀ ਉਮਰ ਵਾਲੇ ਬੱਚੇ ਹਨ।
- ਜ਼ਿਆਦਾਤਰ ਮੌਤਾਂ ਪੇਂਡੂ ਖੇਤਰ ਵਿੱਚ ਹੋਈਆਂ ਹਨ।
- 250 ਲੋਕਾਂ ਵਿੱਚੋਂ 70 ਸਾਲ ਤੋਂ ਘੱਟ ਉਮਰ ਦਾ ਇੱਕ ਹੀ ਵਿਅਕਤੀ ਹੋਵੇਗਾ, ਜਿਸ ਦੀ ਮੌਤ ਸੱਪ ਦੇ ਚੱਕ ਨਾਲ ਹੋਈ ਹੈ।
- ਰੋਕਥਾਮ ਤੇ ਇਲਾਜ ਦੀ ਰਣਨੀਤੀ ਨਾਲ ਭਾਰਤ ਵਿੱਚ ਸੱਪ ਦੇ ਚੱਕ ਨਾਲ ਮਰਨ ਵਾਲਿਆਂ ਦੀ ਗਿਣਤੀ ਕਾਫੀ ਹੱਦ ਤੱਕ ਘੱਟ ਸਕਦੀ ਹੈ।
ਸਿੱਟਾ
- ਦੇਸ਼ ਵਿੱਚ ਸੱਪ ਦੀਆਂ ਲਗਭਗ 270 ਪ੍ਰਜਾਤੀਆਂ ਹਨ, ਜਿਨ੍ਹਾਂ 'ਚੋਂ 60 ਨੂੰ ਜ਼ਹਿਰੀਲੇ ਅਤੇ ਕਲੀਨਿਕਲ ਰੈਲੇਵੰਨ ਮੰਨਿਆ ਜਾਂਦਾ ਹੈ।
ਐਂਟੀਡੋਟ
- ਇਲਾਜ ਲਈ ਕੇਵਲ ਇੱਕ ਪ੍ਰਕਾਰ ਦੇ ਐਂਟੀਡੋਟ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਪੌਲੀਵਲੇਂਟ ਐਂਟੀਡੋਟ ਹੈ।
- ਇਹ ਐਂਟੀਡੋਟ ਚਾਰ ਵੱਡੇ ਸੱਪਾਂ- ਕੋਬਰਾ, ਕ੍ਰੇਟ, ਰਸਲ ਵਿਪਰ, ਸੋ ਸਕੇਲਡ ਵਾਈਪਰ ਵਰਗੇ ਸੱਪਾਂ ਦੇ ਜ਼ਹਿਰ ਤੋਂ ਬਣਦਾ ਹੈ।
ਚਣੌਤੀਆਂ
ਭਾਰਤੀ ਐਂਟੀਡੋਟ ਸਿਰਫ਼ ਕੋਬਰਾ (ਤਿੰਨ ਹੋਰ ਭਾਰਤੀ ਕੋਬਰਾ ਪ੍ਰਜਾਤੀਆਂ ਹਨ), ਕ੍ਰੇਟ( ਸੱਤ ਹੋਰ ਕ੍ਰੇਟ ਪ੍ਰਜਾਤੀਆਂ ਹਨ) ਰਸਲ ਵਿਪਰ ਤੇ ਸੋ ਸਕੇਲਡ ਵਾਈਪਰ ਦੇ ਜ਼ਹਿਰ ਨੂੰ ਬੇਅਸਰ ਕਰਦੇ ਹਨ ਤੇ ਹੋਰ 12 ਹੋਰ ਸੱਪ ਦੀਆਂ ਪ੍ਰਜਾਤੀਆਂ ਜਾਨਲੇਵਾ ਹੁੰਦੀਆਂ ਹਨ। ਜੇਕਰ ਇਹ ਸੱਪ ਕਿਸੇ ਨੂੰ ਡੰਗ ਲੈਣ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਦਾ।
ਵਿਸ਼ਵ ਵਿੱਚ ਮੌਤਾਂ ਦਾ ਅੰਕੜਾ
- ਡਬਲਿਊ.ਐਚ.ਓ ਦੇ ਮੁਤਾਬਕ ਸੱਪ ਦਾ ਡੰਗਣਾ ਹੁਣ ਇੱਕ 'ਵਿਸ਼ਵਵਿਆਪੀ ਸਿਹਤ ਤਰਜੀਹ' ਹੈ।
- ਦੁਨੀਆ ਵਿੱਚ 54 ਲੱਖ ਲੋਕ ਹਰ ਸਾਲ ਸੱਪ ਵੱਲੋਂ ਡੰਗੇ ਜਾਂਦੇ ਹਨ।
- ਸੱਪ ਦੇ ਡੰਗਣ ਨਾਲ ਕਰੀਬ 1 ਲੱਖ ਲੋਕ ਹਰ ਸਾਲ ਮਰਦੇ ਹਨ।
- ਕਰੀਬ 4 ਲੱਖ ਲੋਕ ਸੱਪ ਦੇ ਡੰਗਣ ਨਾਲ ਸਰੀਰਕ ਤੌਰ ਉੱਤੇ ਅਯੋਗ ਹੋ ਜਾਂਦੇ ਹਨ।
ਸੱਪ ਦੇ ਚੱਕ ਤੋਂ ਬਚਣ ਲਈ ਵਰਤੀ ਜਾਣ ਵਾਲੀਆਂ ਸਾਵਧਾਨੀਆਂ
- ਸਭ ਤੋਂ ਜਿਆਦਾ ਪੇਂਡੂ ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਸੱਪ ਦੇ ਚੱਕ ਦੇ ਸ਼ਿਕਾਰ ਹੁੰਦੇ ਹਨ।
- ਮਾਹਰਾ ਦਾ ਸੁਝਾਅ ਹੈ ਕਿ ਲੋਕਾਂ ਨੂੰ ਖੇਤਾਂ ਵਿੱਚ ਰਬਰ ਦੇ ਬੂਟ ਤੇ ਦਸਤਾਨੇ ਪਾ ਕੇ ਜਾਣਾ ਚਾਹੀਦਾ ਹੈ। ਪੇਂਡੂ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਵਿੱਚ ਮੱਛਰਦਾਨੀ ਤੇ ਰੀਚਾਰਜਯੋਗ ਫਲੈਸ਼ਲਾਈਟ ਦਾ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸੱਪ ਦੇ ਚੱਕ ਦਾ ਖ਼ਤਰਾ ਘੱਟ ਹੋਵੇਗਾ।
- ਨਵੇਂ ਅਧਿਐਨ ਵਿੱਚ ਜ਼ਹਿਰੀਲੇ ਸੱਪਾਂ ਦੀਆਂ ਕਿਸਮਾਂ ਦੀ ਵੰਡ ਦੇ ਨਾਲ ਨਾਲ ਸੱਪ ਦੇ ਡੰਗਣ ਦੇ ਨਤੀਜਿਆਂ ਦੀ ਬਿਹਤਰ ਸਮਝ ਹੋਣੀ ਚਾਹੀਦੀ ਹੈ।
ਸਾਲ 2000 ਤੋਂ 2019 ਤੱਕ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਸੱਪ ਦੇ ਡੰਗ ਨਾਲ ਹੋਈਆਂ ਮੌਤਾਂ ਦੇ ਰੁਝਾਨ:
ਸੂਬਾ | ਸੱਪ ਦੇ ਚੱਕ ਦੇ ਮਾਮਲੇ | ਮੌਤਾਂ |
ਤਮਿਲਨਾਡੂ | 51,198 | 371 |
ਆਂਧਰਾ ਪ੍ਰਦੇਸ਼ | 6,283 | 1,457 |
ਕਰਨਾਟਕਾ | 5,281 | 139 |
ਮਹਾਰਾਸ਼ਟਰ | 4,884 | 432 |
ਤੇਲੰਗਾਨਾ | 3,956 | 92 |
ਗੁਜਰਾਤ | 3,628 | 91 |
ਕੇਰਲ | 3,169 | 131 |
ਪੱਛਮੀ ਬੰਗਾਲ | 2,370 | 345 |
ਛੱਤੀਸਗੜ੍ਹ | 2,084 | 52 |
ਹਿਮਾਚਲ ਪ੍ਰਦੇਸ਼ | 1,442 | 28 |
ਬਿਹਾਰ | 1,171 | 29 |
ਦਾਦਰ ਤੇ ਨਗਰ ਹਵੇਲੀ | 384 | 1 |
ਝਾਰਖੰਡ | 356 | 19 |
ਉਤਰਾਖੰਡ | 329 | 4 |
ਚੰਡੀਗੜ੍ਹ | 297 | 6 |
ਉੱਤਰ ਪ੍ਰਦੇਸ਼ | 249 | 90 |
ਗੋਆ | 244 | 0 |
ਉਡੀਸ਼ਾ | 101 | 33 |
ਨਵੀਂ ਦਿੱਲੀ | 62 | 0 |
ਪੁਡੂਚੇਰੀ | 50 | 9 |
ਹਰਿਆਣਾ | 17 | 0 |
ਮੇਘਾਲਿਆ | 13 | 0 |
ਦਮਨ-ਦੀਯੂ | 12 | 0 |
ਜੰਮੂ-ਕਸ਼ਮੀਰ | 10 | 0 |
ਕੁੱਲ | 87,590 | 3,329 |
ਸੱਪ ਦੇ ਚੱਕ ਦੀ ਘਟਨਾ ਨਾਲ ਨਜਿੱਠਣ ਲਈ ਕੀ ਕਰਨਾ ਚਾਹੀਦਾ:
- ਪ੍ਰਭਾਵਿਤ ਖੇਤਰਾਂ ਵਿੱਚ ਐਂਟੀ-ਜ਼ਹਿਰ ਦੀ ਵੰਡ।
- ਐਂਟੀ-ਜ਼ਹਿਰ ਦੀ ਵਰਤੋਂ ਵਧਾਉਣ ਲਈ ਸਥਾਨਕ ਆਯੁਰਵੈਦਿਕ ਡਾਕਟਰਾਂ ਦੇ ਸਹਿਯੋਗ ਦੀ ਜ਼ਰੂਰਤ ਹੋਏਗੀ ਤਾਂ ਜੋ ਉਹ ਗੰਭੀਰ ਰੂਪ ਵਿੱਚ ਮਰੀਜ਼ਾਂ ਦਾ ਐਂਟੀ-ਜ਼ਹਿਰ ਨਾਲ ਇਲਾਜ ਕਰ ਸਕਣ। ਨਾਲ ਹੀ, ਐਂਟੀ-ਜ਼ਹਿਰ ਦੀ ਪ੍ਰਭਾਵਸ਼ੀਲਤਾ ਬਾਰੇ ਜਾਗਰੂਕਤਾ ਪੈਂਦਾ ਕਰਨੀ ਚਾਹੀਦੀ ਹੈ।
- ਸਰਕਾਰੀ ਹਸਪਤਾਲ ਆਸਾਨੀ ਨਾਲ ਸੱਪ ਦੇ ਡੰਗ ਪੀੜਤਾਂ ਲਈ ਐਂਟੀ-ਜ਼ਹਿਰ ਮੁਹੱਈਆ ਕਰਵਾ ਸਕਦੇ ਹਨ।
- ਸਿਹਤ ਵਿਭਾਗ ਐਂਟੀ-ਜ਼ਹਿਰ ਦੇ ਪ੍ਰਭਾਵਾਂ ਅਤੇ ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਨਿਗਰਾਨੀ ਕਰ ਸਕਦੇ ਹਨ। ਇਸ ਦੇ ਨਾਲ, ਵੰਡ ਅਤੇ ਕੋਲਡ-ਚੇਨ ਸਟੋਰੇਜ ਨੂੰ ਵਾਜਬ ਸਮੇਂ ਵਿੱਚ ਸਪਲਾਈ ਲਈ ਸੁਧਾਰ ਕੀਤਾ ਜਾ ਸਕਦਾ ਹੈ।
- ਸਥਾਨਕ ਮੈਡੀਕਲ ਸਟਾਫ ਨੂੰ ਸਿਖਾਇਆ ਜਾ ਸਕਦਾ ਹੈ ਕਿ ਐਂਟੀ-ਜ਼ਹਿਰ ਨਾਲ ਸੱਪ ਦੇ ਡੰਗ ਦਾ ਇਲਾਜ ਕਿਵੇਂ ਕੀਤਾ ਜਾਵੇ।
- ਭਾਰਤ ਵਿੱਚ ਵੱਡੀ ਮਾਤਰਾ ਵਿੱਚ ਐਂਟੀ-ਜ਼ਹਿਰ ਤਿਆਰ ਕਰਨ ਲਈ ਕਾਫ਼ੀ ਨਿਰਮਾਣ ਸਮਰੱਥਾ ਹੈ।
- ਬਿਹਤਰ ਸਮਝ ਨਾਲ ਬਹੁਤ ਸਾਰੇ ਹੋਰ ਐਂਟੀ-ਜ਼ਹਿਰ ਬਣਾਏ ਜਾ ਸਕਦੇ ਹਨ।