ਨਵੀਂ ਦਿੱਲੀ: ਗੁਆਂਢੀ ਸੂਬਿਆਂ ਵਿੱਚ ਪਰਾਲੀ ਨੂੰ ਸਾੜਨ ਕਰ ਕੇ ਦਿੱਲੀ ਤੇ ਨਾਲ ਲੱਗਦੇ ਉਪਨਗਰਾਂ ਵਿੱਚ ਪ੍ਰਦੂਸ਼ਣ ਅਜੇ ਵੀ ਸਿਖਰਾਂ 'ਤੇ ਹੈ।
ਸ਼ਹਿਰ ਦੇ ਘੱਟ ਰਹੇ ਤਾਪਮਾਨ ਤੇ ਹਵਾ ਦੀ ਗਤੀ ਵਿੱਚ ਆ ਰਹੀ ਗਿਰਾਵਟ ਕਾਰਨ ਹਵਾ ਦੀ ਗੁਣਵੱਤਾ ਲਗਾਤਾਰ ਗੰਭੀਰ ਜ਼ੋਨ ਵੱਲ ਵੱਧਦੀ ਜਾ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ SAFAR ਮੁਹਿੰਮ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਸਮੁੱਚੇ ਏਅਰ ਕੁਆਲਟੀ ਇੰਡੈਕਸ (ਏਕਿਊਆਈ) 482 ਦਰਜ ਕੀਤਾ ਗਿਆ ਹੈ ਜੋ ਕਿ ਗੰਭੀਰ ਵਰਗ ਵਿੱਚ ਆਉਂਦੇ ਹਨ।
ਰਿਪੋਰਟਾਂ ਦੇ ਮੁਤਾਬਕ, ਦਿੱਲੀ ਵਿੱਚ ਧੂੰਏ ਦੀ ਚਾਦਰ ਅਜੇ ਵੀ ਬਰਕਰਾਰ ਹੈ। ਵਜ਼ੀਰਪੁਰ ਵਿੱਚ 437 ਅਤੇ ਮੁੰਡਕਾ ਦਾ ਰਿਕਾਰਡ 458 ਦਰਜ ਕੀਤੀ ਗਈ ਹੈ।
ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ 'ਗੰਭੀਰ ਪਲੱਸ ਸ਼੍ਰੇਣੀ' ਦੇ ਦਾਖਿਲ ਹੋਣ ਕਰ ਕੇ ਨੋਇਡਾ, ਗਾਜ਼ੀਆਬਾਦ ਤੇ ਦਿੱਲੀ ਦੇ ਸਕੂਲ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਸ਼੍ਰੀਲੰਕਾ ਵਿੱਚ ਈਸਟਰ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਕੌਮੀ ਚੋਣਾਂ
ਧੂੰਏ ਦੀ ਚਾਦਰ ਨੇ ਸ਼ਹਿਰ ਦੇ ਪ੍ਰਮੁੱਖ ਜੰਕਸ਼ਨਾਂ 'ਤੇ ਦੇਰ ਸ਼ਾਮ ਨੂੰ ਵੇਖਣਯੋਗਤਾ ਨੂੰ ਘਟਾ ਦਿੱਤਾ। ਲੋਕ ਵਾਹਨ ਚਲਾਉਣ ਵੇਲੇ ਸਿਰਫ 100-150 ਮੀਟਰ ਦੀ ਦੂਰੀ ਤੱਕ ਹੀ ਵੇਖ ਪਾ ਰਹੇ ਸਨ।
ਉਥੇ ਹੀ ਗੁਰੂਗ੍ਰਾਮ ਵਿੱਚ ਰਹਿਣ ਵਾਲੇ ਲੋਕਾਂ ਨੇ ਜ਼ਹਿਰੀਲੀ ਹਵਾ ਕਾਰਨ ਸਾਹ ਲੈਣ ਤੇ ਐਲਰਜੀ ਹੋਣ ਬਾਰੇ ਸ਼ਿਕਾਇਤ ਕੀਤੀ ਹੈ। ਭਾਰਤ ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਤੱਕ ਇਸ ਖੇਤਰ ਵਿੱਚ ਧੁੰਦ ਦੀ ਚਾਦਰ ਬਣੇ ਰਹਿਣ ਦੀ ਸੰਭਾਵਨਾ ਹੈ।