ਨਵੀਂ ਦਿੱਲੀ: ਭਾਰਤ ਵਿੱਚ ਯੂਕੇ ਦੀ ਅੰਬੈਸੀ ਦੇ ਹਾਈ ਕਮਿਸ਼ਨਰ ਫਿਲਿਪ ਬਾਰਟਨ ਨੇ ਬੁੱਧਵਾਰ ਨੂੰ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਵਜੋਂ ਇੱਕ ਵਰਚੁਅਲ ਸਮਾਰੋਹ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਦਸਤਾਵੇਜ਼ ਪੇਸ਼ ਕੀਤੇ।
ਬਾਰਟਨ ਨੇ ਕਿਹਾ,"ਇਸ ਸ਼ਾਨਦਾਰ ਦੇਸ਼ ਵਿੱਚ ਬ੍ਰਿਟੇਨ ਦੀ ਪ੍ਰਤੀਨਿਧਤਾ ਕਰਨਾ ਮੇਰੇ ਕੂਟਨੀਤਕ ਕਰੀਅਰ ਦਾ ਸਭ ਤੋਂ ਵੱਡਾ ਸਨਮਾਨ ਹੈ।"
ਬਾਰਟਨ ਨੇ ਕਿਹਾ, "ਉਹ ਅਕਰਸ ਹੀ ਭਾਰਤ ਅਤੇ ਯੂਕੇ ਦੇ ਰਿਸ਼ਤਿਆਂ ਬਾਬਤ ਗੱਲ ਕਰਦੇ ਰਹਿੰਦੇ ਹਨ ਜੋ ਕਿ ਭਾਰਤ ਅਤੇ ਯੂਕੇ ਨੂੰ ਜੋੜ ਕੇ ਰੱਖਦਾ ਹੈ, ਮੈਂ ਵੀ ਉਸ ਪੁਲ਼ ਦਾ ਹਿੱਸਾ ਹਾਂ, ਮੇਰੀ ਮਾਂ ਦਾ ਜਨਮ ਸ਼ਿਮਲਾ ਵਿੱਚ ਹੋਇਆ ਸੀ ਅਤੇ ਮੈਂ ਆਪਣੀ ਪਤਨੀ ਨੂੰ ਵੀ ਇੱਥੇ ਕੰਮ ਦੌਰਾਨ ਮਿਲਿਆ ਸੀ ਜਿਸ ਤੋਂ ਬਾਅਦ ਅਸੀਂ ਆਪਣੀ ਧੀ ਦਾ ਨਾਂਅ ਭਾਰਤ ਰੱਖਿਆ ਸੀ। ਇਹ ਨਹੀਂ ਪਤਾ ਸੀ ਕਿ ਮੈਂ ਇੱਕ ਦਿਨ ਇੱਥੇ ਹਾਈ ਕਮਿਸ਼ਨਰ ਬਣ ਕੇ ਵਾਪਸ ਆਵਾਂਗਾ"।
ਜ਼ਿਕਰ ਕਰ ਦਈਏ ਕਿ ਬ੍ਰਿਟੇਨ ਨੇ ਫਿਲਿਪ ਬਾਰਟਨ ਨੂੰ ਭਾਰਤ ਵਿੱਚ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਪਹਿਲਾਂ ਵੀ ਨਵੀਂ ਦਿੱਲੀ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ 2014 ਤੋਂ 2016 ਤੱਕ ਪਾਕਿਸਤਾਨ ਵਿੱਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ।