ਮੁੰਬਈ: ਭਾਰਤੀ ਜਲ ਫ਼ੌਜ ਨੇ ਆਪਣੀ ਸਵਦੇਸ਼ੀ ਤੌਰ 'ਤੇ ਬਣਾਈ ਗਈ ਕਲਵਰੀ-ਕਲਾਸ ਦੀ ਦੂਜੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀ 'ਖੰਡੇਰੀ' ਨੂੰ ਸੇਵਾ ਵਿੱਚ ਸ਼ਾਮਲ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪਣਡੁੱਬੀ ਨੂੰ ਜਲ ਫ਼ੌਜ ਦੇ ਬੇੜੇ ਵਿੱਚ ਹਰੀ ਝੰਡੀ ਦਿਖਾ ਕੇ ਸ਼ਾਮਲ ਕੀਤਾ। ਇਹ ਆਈਐੱਨਐੱਸ ਖੰਡੇਰੀ ਦੇ ਨਾਂਅ ਨਾਲ ਜਾਣਿਆ ਜਾਵੇਗਾ।
ਨੌਸੈਨਾ ਦੀ ਪੱਛਮੀ ਕਮਾਂਡ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਖੰਡੇਰੀ ਸਰਕਾਰ ਵੱਲੋਂ ਚਲਾਈ ਗਈ ਮਜਗਾਂਵ ਡੌਕ ਲਿਮਟਿਡ 'ਚ ਬਣਾਈ ਗਈ ਹੈ ਅਤੇ ਇਸ ਨੂੰ ਢਾਈ ਸਾਲ ਤੋਂ ਵੱਧ ਸਮੇਂ ਤੱਕ ਕਈ ਸਖ਼ਤ ਸਮੁੰਦਰੀ ਅਜ਼ਮਾਇਸ਼ਾਂ ਝੱਲਣੀਆਂ ਪਈਆਂ। ਜਲ ਫ਼ੌਜ ਦੀਆਂ ਸਾਰੀਆਂ ਚਿੰਤਾਵਾਂ ਦਾ ਹੱਲ ਕਰ ਦਿੱਤਾ ਗਿਆ ਹੈ। ਇਹ ਪਣਡੁੱਬੀ ਬਹੁਤ ਸਾਰੀਆਂ ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੈ।
UNGA: ਪੀਐਮ ਮੋਦੀ ਦਾ ਅੱਤਵਾਦ ‘ਤੇ ਜ਼ੋਰਦਾਰ ਹਮਲਾ
ਰੱਖਿਆ ਮੰਤਰੀ ਨੇ ਪਾਕਿਸਤਾਨ ‘ਤੇ ਕੀਤੇ ਤਿੱਖੇ ਵਾਰ
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਪਣਡੁੱਬੀ ਦਾ ਨਿਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘ਕੁੱਛ ਏਸੀ ਤਾਕਤੇ ਹੈ, ਜਿਨਕੀ ਹਸਰਤੇਂ ਨਾਪਾਕ ਹੈ'। ਉਹ ਸਾਜਿਸ਼ ਰਚ ਰਹੇ ਹਨ ਕਿ ਮੁੰਬਈ ਦੇ 26/11 ਵਰਗਾ ਇੱਕ ਹੋਰ ਹਮਲਾ ਸਮੁੰਦਰ ਦੇ ਜ਼ਰੀਏ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਦੇ ਇਰਾਦੇ ਕਿਸੇ ਵੀ ਤਰੀਕੇ ਨਾਲ ਸਫਲ ਨਹੀਂ ਹੋਣਗੇ।
ਰਾਜਨਾਥ ਨੇ ਕਿਹਾ, 'ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇੱਕ ਹੈ ਜੋ ਆਪਣੀਆਂ ਪਣਡੁੱਬੀਆਂ ਬਣਾ ਸਕਦੇ ਹਨ। ਜੋ ਵੀ ਸਾਡੇ ਖੇਤਰ ਵਿੱਚ ਸ਼ਾਂਤੀ ਭੰਗ ਕਰੇਗਾ, ਉਸ ਵਿਰੁੱਧ ਭਾਰਤੀ ਨੇਵੀ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ, "ਪਾਕਿਸਤਾਨ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਖੰਡੇਰੀ ਨੂੰ ਸ਼ਾਮਲ ਕਰਨ ਤੋਂ ਬਾਅਦ ਭਾਰਤੀ ਜਲ ਫ਼ੌਜ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋ ਗਈ ਹੈ ਅਤੇ ਸਰਕਾਰ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।" ਉਨ੍ਹਾਂ ਇਹ ਵੀ ਕਿਹਾ, 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੁਨੀਆ ਦੇ ਹਰ ਦਰਵਾਜ਼ੇ 'ਤੇ ਦਸਤਕ ਦੇ ਰਹੇ ਹਨ ਅਤੇ ਆਪਣਾ ਮਜ਼ਾਕ ਉਡਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ। '
ਜਾਣੋ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ
- ਖੰਡੇਰੀ ਦੇਸ਼ ਦੀ ਦੂਜੀ ਸਭ ਤੋਂ ਸੂਝਵਾਨ ਪਣਡੁੱਬੀ ਹੈ। ਖੰਡੇਰੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ 40 ਤੋਂ 45 ਦਿਨਾਂ ਤੱਕ ਪਾਣੀ ਦੇ ਹੇਠਾਂ ਰਹਿ ਸਕਦਾ ਹੈ। ਇਹ ਆਸਾਨੀ ਨਾਲ ਇਕ ਘੰਟੇ ਦੇ ਅੰਦਰ 35 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰ ਸਕਦੀ ਹੈ। ਇਸ ਦੇ ਸ਼ਾਮਲ ਹੋਣ ਨਾਲ ਦੇਸ਼ ਦੀ ਨੇਵੀ ਮਜ਼ਬੂਤ ਹੋਈ ਹੈ। ਇਸ ਦੇ ਸ਼ਾਮਲ ਹੋਣ ਨਾਲ ਦੇਸ਼ ਦੀ ਜਲ ਫ਼ੌਜ ਨੂੰ ਮਜ਼ਬੂਤੀ ਮਿਲੀ ਹੈ।
- ਇਹ ਪਣਡੁੱਬੀ ਪੂਰੀ ਤਰ੍ਹਾਂ ਨਾਲ ਆਧੁਨਿਕ ਤਕਨਾਲੋਜੀ ਨਾਲ ਲੈਸ ਹੈ। ਇਹ ਇੱਕ ਸਕੋਪਿਨ ਕਲਾਸ ਪਣਡੁੱਬੀ ਹੈ। ਪਣਡੁੱਬੀ ਵਿੱਚ ਟੋਰਪੈਡੋ ਅਤੇ ਐਂਟੀਸ਼ਿਪ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾਣਗੀਆਂ। ਖੰਡੇਰੀ ਵਿੱਚ ਨੇਵਲ ਦੇ 36 ਲੋਕ ਆਰਾਮ ਨਾਲ ਰਹਿ ਸਕਦੇ ਹਨ।
- ਦੇਸ਼ ਵਿੱਚ ਬਣੀ ਪਣਡੁੱਬੀ 67 ਮੀਟਰ ਲੰਬੀ ਅਤੇ 6.2 ਮੀਟਰ ਚੌੜੀ ਹੈ। ਇਸ ਦੀ ਉਚਾਈ 12.3 ਮੀਟਰ ਹੈ। ਇਸ ਦਾ ਵਜ਼ਨ 1550 ਟਨ ਹੈ, ਇੱਕ ਬਾਰ ਪਾਣੀ ਵਿੱਚ ਆਉਣ ਤੋਂ ਬਾਅਦ, ਇਹ 12,000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ।