ਨਵੀਂ ਦਿੱਲੀ : ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਦਰਸ਼ਨਾਂ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਇਥੇ ਦਰਸ਼ਨ ਕਰੇਗਾ।
ਪੰਜਾ ਪਿਆਰਿਆਂ ਦੀ ਅਗੁਵਾਈ 'ਚ ਸ਼ਰਧਾਲੂਆਂ ਦਾ ਇਹ ਪਹਿਲਾ ਜੱਥਾ ਅੱਜ ਇਥੇ ਦਰਸ਼ਨ ਕਰੇਗਾ। ਪਹਿਲੇ ਜੱਥੇ ਵਿੱਚ ਲਗਭਗ ਅੱਠ ਹਜ਼ਾਰ ਸ਼ਰਧਾਲੂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਭਾਰੀ ਬਰਫ਼ਬਾਰੀ ਹੋਈ ਸੀ। ਫਿਲਹਾਲ ਫੌਜ ਵੱਲੋਂ ਇਸ ਬਰਫ਼ ਹਟਾ ਕੇ ਰਸਤੇ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਇਥੇ ਆਉਣ ਵਾਲੇ ਸ਼ਰਧਾਲੂਆਂ ਲਈ ਗਫ਼ਵਾਲ ਦੀ ਜ਼ਿਲ੍ਹਾ ਪ੍ਰਸ਼ਾਸਨ ਟੀਮ ਅਤੇ ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਪ੍ਰਬੰਧਕ ਵੱਲੋਂ ਸਾਰੀ ਵਿਵਸਥਾ ਮੁਕੰਮਲ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹਏ ਗੁਰੂਦਆਰਾ ਸਹਿਬ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਦਰਸ਼ਨਾ ਲਈ ਆਉਂਣ ਵਾਲੇ ਸ਼ਰਧਾਲੂ ਸਟੇਸ਼ਨ ਅਤੇ ਘਾਘਰਿਆ ਵਿਖੇ ਦਰਸ਼ਨਾ ਲਈ ਬਾਈਓਮੈਟ੍ਰਿਕ ਮਸ਼ੀਨਾਂ ਰਾਹੀਂ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੁੱਰਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਿਨ੍ਹਾਂ ਬਾਈਓਮੈਟ੍ਰਿਕ ਰਜਿਸਟ੍ਰੇਸ਼ਨ ਦੇ ਯਾਤਰਾ ਸੰਭਵ ਨਹੀਂ ਹੋ ਸਕੇਗੀ।
-
Hemkund Sahib to reopen today after winter break
— ANI Digital (@ani_digital) May 31, 2019 " class="align-text-top noRightClick twitterSection" data="
Read @ANI Story | https://t.co/72D9NmaK8p pic.twitter.com/GflrbWp9pM
">Hemkund Sahib to reopen today after winter break
— ANI Digital (@ani_digital) May 31, 2019
Read @ANI Story | https://t.co/72D9NmaK8p pic.twitter.com/GflrbWp9pMHemkund Sahib to reopen today after winter break
— ANI Digital (@ani_digital) May 31, 2019
Read @ANI Story | https://t.co/72D9NmaK8p pic.twitter.com/GflrbWp9pM
ਯਾਤਰਾ ਦੇ ਦੌਰਾਨ ਸੰਗਤਾਂ ਲਈ ਰਿਹਾਇਸ਼, ਲੰਗਰ ਅਤੇ ਫੋਨ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਸਿਹਤ ਸੁਵਿਧਾਵਾਂ ਮੁਹਇਆ ਕਰਵਾਏ ਜਾਣ ਲਈ 24 ਘੰਟੇ ਡਾਕਟਰਾਂ ਅਤੇ ਸਿਹਤ ਵਿਭਾਗ ਦੀ ਟੀਮ ਸ਼ਰਧਾਲੂ ਕੈਂਪਾ ਵਿੱਚ ਮੌਜ਼ੂਦ ਰਹੇਗੀ। ਹਰਿਦੁਆਰ,ਰਿਸ਼ੀਕੇਸ਼ ,ਸ਼੍ਰੀਨਗਰ ,ਜੋਸ਼ੀ ਮੱਠ, ਗੋਬਿੰਦ ਘਾਟ ਅਤੇ ਗੋਬਿੰਦ ਧਾਮ ਵਿੱਚ ਟਰੱਸਟ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਅਲਾਵਾ ਸੁਰੱਖਿਆ ਬਲਾਂ ਵੱਲੋਂ ਸੰਗਤਾਂ ਦੀ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।