ਜੰਮੂ-ਕਸ਼ਮੀਰ: ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਸ਼ੁਰੂ ਹੋਈ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਹੁਣ ਤੱਕ 2 ਅੱਤਵਾਦੀ ਹਲਾਕ ਹੋ ਗਏ ਹਨ। ਇਸ ਆਪ੍ਰੇਸ਼ਨ ਵਿੱਚ 2 ਜਵਾਨ ਫੱਟੜ ਵੀ ਹੋਏ ਹਨ। ਫਿਲਹਾਲ ਮੁਠਭੇੜ ਜਾਰੀ ਹੈ। ਇਹਤਿਆਤ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਉੱਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਘਿਰਾਓ ਸਖ਼ਤ ਹੁੰਦਾ ਦੇਖ ਸੇਬ ਦੇ ਬਾਗ ਵਿੱਚ ਲੁੱਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਨੇ ਸਾਰੇ ਦਰਵਾਜ਼ਿਆਂ ਨੂੰ ਸੀਲ ਕਰ ਦਿੱਤਾ ਤੇ ਨਾਲ ਹੀ ਫਲਡ ਲਾਈਟ ਲੱਗਾ ਦਿੱਤੀ ਤਾਂ ਕਿ ਕੋਈ ਅੱਤਵਾਦੀ ਭੱਜ ਨਾ ਸਕੇ। ਦੇਰ ਰਾਤ ਅੱਤਵਾਦੀਆਂ ਨੇ ਸੁਰੱਖਿਆ ਘਿਰਾਓ ਤੋੜ ਕੇ ਭਜਣ ਦੀ ਕੋਸ਼ਿਸ਼ ਕੀਤੀ ਇਸ ਮਗਰੋਂ ਮੁੜ ਤੋਂ ਮੁਠਭੇੜ ਸ਼ੁਰੂ ਹੋ ਗਈ।
ਸੁਤਰਾਂ ਦਾ ਕਹਿਣਾ ਹੈ ਕਿ ਹਲਾਕ ਹੋਏ ਅੱਤਵਾਦੀ ਅਲ-ਬਦਰ ਦਾ ਸਥਾਨਕ ਅੱਤਵਾਦੀ ਹੈ। ਇਸ ਤੋਂ ਬਾਅਦ ਸ਼ਨਿਚਰਵਾਰ ਸਵੇਰ ਫਿਰ ਤੋਂ ਮੁਠਭੇੜ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਹੋਰ ਅੱਤਵਾਦੀ ਹਲਾਕ ਹੋ ਗਏ।