ਮੁੰਬਈ : ਮਹਾਂਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਲਗਾਤਾਰ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਸਿਆਸਤ ਭੱਖਦੀ ਜਾ ਰਹੀ ਹੈ। ਭਾਜਪਾ ਵੱਲੋਂ ਨਵੀਂ ਪੇਸ਼ਕਸ਼ ਰੱਖੇ ਜਾਣ 'ਤੇ ਸਖ਼ਤੀ ਵਿਖਾਉਂਦੇ ਹੋਏ ਸ਼ਿਵ ਸੈਨਾ ਵੱਲੋਂ ਭਾਜਪਾ ਨੂੰ ਕਰਾਰਾ ਜਵਾਬ ਦਿੱਤਾ ਗਿਆ।
ਭਾਜਪਾ ਵੱਲੋਂ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਉਣ ਉੱਤੇ ਜ਼ੋਰ ਦਿੰਦੇ ਹੋਏ 24 ਘੰਟੇ ਦਰਵਾਜੇ ਖੁਲ੍ਹੇ ਹੋਣ ਦਾ ਦਾਅਵਾ ਕਰਨ ਨੂੰ ਲੈ ਕੇ ਸ਼ਿਵ ਸੈਨਾ ਦੇ ਨੇਤਾ ਰਾਉਤ ਨੇ ਬਿਆਨ ਦਿੱਤਾ ਹੈ। ਸੰਜੇ ਰਾਉਤ ਨੇ ਆਪਣੇ ਬਿਆਨ 'ਚ ਕਿਹਾ , " ਹੁਣ ਕੋਈ ਪ੍ਰਸਤਾਵ ਨਹੀਂ ਆਵੇਗਾ ਅਤੇ ਨਾ ਹੀ ਜਾਏਗਾ " ਜੋ ਪਹਿਲਾਂ ਤੋਂ ਤੈਅ ਕੀਤਾ ਗਿਆ ਸੀ ਉਹ ਹੀ ਹੋਵੇਗਾ। ਜੋ ਗੱਲ 'ਤੇ ਪਹਿਲਾਂ ਸਹਿਮਤੀ ਬਣੀ ਸੀ ਸਿਰਫ਼ ਉਹ ਹੀ ਗੱਲ ਹੋਵੇਗੀ, ਨਵੀਂ ਗੱਲ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਸੰਜੇ ਰਾਉਤ ਨੇ ਆਖਿਆ, " ਮੁੱਖ ਮੰਤਰੀ ਅਹੁਦੇ ਉੱਤੇ ਸਹਿਮਤੀ ਬਣਨ ਤੋਂ ਬਾਅਦ ਹੀ ਸ਼ਿਵ ਸੈਨਾ ਨੇ ਚੋਣਾਂ ਵਿੱਚ ਹਿੱਸਾ ਲਿਆ। ਇਸੇ ਗੱਲ ਗਠਜੋੜ ਸ਼ਿਵ ਸੈਨਾ ਅਤੇ ਭਾਜਪਾ ਦਾ ਗਠਜੋੜ ਹੋਇਆ ਸੀ। ਹੁਣ ਜੇਕਰ ਮਹਾਂਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਲੋੜ ਪਈ ਤਾਂ ਇਹ ਜਨਤਾ ਨਾਲ ਬੇਇਨਸਾਫੀ ਹੋਵੇਗੀ। ਮਹਾਰਾਸ਼ਟਰ ਜੇਕਰ ਰਾਸ਼ਟਰਪਤੀ ਸਾਸ਼ਨ ਵੱਲ ਵੱਧ ਰਿਹਾ ਹੈ ਤਾਂ ਇਸ ਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ। "
ਇਹ ਵੀ ਪੜ੍ਹੋ :ਭਾਰਤੀ -ਸਾਉਦੀ ਅਰਬ ਆਰਥਿਕ ਸਬੰਧਾਂ 'ਤੇ ਇੱਕ ਚਿੜੀ ਝਾਤ
ਦੱਸਣਯੋਗ ਹੈ ਕਿ ਇੱਕ ਪਾਸੇ ਭਾਜਪਾ ਨੇ ਸ਼ਿਵ ਸੈਨਾ ਦੇ ਨਾਲ ਸਰਕਾਰ ਬਣਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸ਼ਿਵ ਸੈਨਾ ਲਈ ਭਾਜਪਾ ਨਾਲ ਗੱਲਬਾਤ ਕਰਨ ਲਈ 24 ਘੰਟੇ ਦਰਵਾਜ਼ੇ ਖੁਲ੍ਹੇ ਹਨ। ਹੁਣ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਟਵੀਟ ਰਾਹੀਂ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਲਿੱਖਿਆ ਕਿ ਜੋ ਲੋਕ ਕੁਝ ਨਹੀਂ ਕਰਦੇ, ਉਹ ਕਮਾਲ ਕਰਦੇ ਹਨ। ਇਸ ਤੋਂ ਪਹਿਲਾਂ ਸੰਜੇ ਰਾਉਤ ਨੇ ਕਿਹਾ ਸੀ ਕਿ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਸ਼ਿਵ ਸੈਨਾ ਤੋਂ ਹੀ ਹੋਵੇਗਾ।