ETV Bharat / bharat

ਸ਼ਾਹਰੁਖ ਖ਼ਾਨ ਨੇ ਪੁਲਵਾਮਾ ਹਮਲੇ ਤੇ ਸੀ ਆਰ ਪੀ ਐੱਫ਼ ਦੇ ਸ਼ਹੀਦਾਂ ਨੂੰ ਵੀਡੀਓ ਰਾਹੀਂ ਦਿੱਤੀ ਸ਼ਰਧਾਂਜਲੀ - CRPF martyrs of Pulwama attack

ਪੁਲਵਾਮਾ ਹਮਲੇ ਵਿੱਚ ਸੀ ਆਰਪੀਐੱਫ਼ ਦੇ ਬਹੁਤ ਸਾਰੇ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਵਿਸ਼ੇਸ਼ ਵੀਡੀਓ ਗੀਤ ਬਣਾਇਆ ਗਿਆ। ਇਸ ਗੀਤ ਵਿੱਚ ਕਈ ਬਾਲੀਵੁੱਡ ਹਸਤੀਆਂ ਨੇ ਆਪਣਾ ਯੋਗਦਾਨ ਪਾਇਆ ਹੈ।

ਸ਼ਾਹਰੁਖ ਖ਼ਾਨ
author img

By

Published : Aug 14, 2019, 11:52 PM IST

ਮੁਬੰਈ: ਜੰਮੂ ਕਸ਼ਮੀਰ ਵਿੱਚ ਪੁਲਵਾਮਾ ਹਮਲੇ ਵਿੱਚ ਸੀਆਰਪੀਐੱਫ਼ ਦੇ ਬਹੁਤ ਸਾਰੇ ਜਵਾਨ ਸ਼ਹੀਦ ਹੋਏ ਸਨ। ਇਸ ਘਟਨਾ ਨੇ ਸਮੁੱਚੀ ਕੌਮ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ਹੀਦਾਂ ਦੇ ਪਰਿਵਾਰ ਦੀ ਸਹਾਇਤਾ ਕੀਤੀ। ਹਮਲੇ ਵਿੱਚ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਵਿਸ਼ੇਸ਼ ਵੀਡੀਓ ਗਾਣਾ ਬਣਾਇਆ ਗਿਆ ਹੈ।

ਇਸ ਗਾਣੇ ਵਿੱਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ, ਆਮਿਰ ਖਾਨ, ਐਸ਼ਵਰਿਆ ਰਾਏ ਅਤੇ ਰਣਬੀਰ ਕਪੂਰ ਨਜ਼ਰ ਆਉਣਗੇ। ਗੀਤ ਨੂੰ ਜਾਵੇਦ ਅਲੀ, ਜੁਬਿਨ ਨੌਤੀਅਲ, ਸ਼ਬਾਬ ਸਾਬਰੀ ਅਤੇ ਕਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ। ਖ਼ਬਰ ਹੈ ਕਿ ਸ਼ਾਹਰੁਖ ਖ਼ਾਨ ਸਣੇ ਕੁਝ ਅਦਾਕਾਰਾਂ ਨੇ ਵੀ ਇਸ ਗੀਤ ਵਿੱਚ ਆਪਣੀ ਆਵਾਜ਼ ਦਿੱਤੀ ਹੈ।

ਸ਼ਾਹਰੁਖ ਨੇ ਇਸ ਗੀਤ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਪਣੇ ਬਿਜ਼ੀ ਸ਼ਡਿਊਲ ਤੋਂ ਸਮਾਂ ਕੱਢ ਕੇ ਸ਼ਾਹਰੁਖ ਖ਼ਾਨ ਨੇ ਇਸ 4 ਮਿੰਟ ਦੇ ਗਾਣੇ ਦੀ ਵੀਡੀਓ ਦੀ ਸ਼ੂਟਿੰਗ ਕੀਤਾ ਹੈ। ਇਸ ਵੀਡੀਓ ਨੂੰ ਹੈਪੀ ਪ੍ਰੋਡਕਸ਼ਨ ਇੰਡੀਆ ਨੇ ਪ੍ਰੋਡਿਊਸ ਕੀਤਾ ਹੈ। ਹਾਲਾਂਕਿ, ਇਹ ਗਾਣਾ ਕਦੋਂ ਜਾਰੀ ਕੀਤਾ ਜਾਵੇਗਾ, ਇਹ ਸਪੱਸ਼ਟ ਨਹੀਂ ਹੋਇਆ ਹੈ। ਜਦਕਿ ਪ੍ਰੋਡਕਸ਼ਨ ਹਾਊਸ ਸੁਤੰਤਰਤਾ ਦਿਵਸ 'ਤੇ ਇਸ ਗਾਣੇ ਦਾ ਟੀਜ਼ਰ ਜਾਰੀ ਕਰ ਸਕਦਾ ਹੈ।

Intro:Body:

fthr

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.