ETV Bharat / bharat

ਸ਼ਾਹੀਨ ਬਾਗ਼ 'ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਾਲੀ ਪਟੀਸ਼ਨ 'ਤੇ ਹੁਣ 23 ਮਾਰਚ ਨੂੰ ਹੋਵੇਗੀ ਸੁਣਵਾਈ - ਸ਼ਾਹੀਨ ਬਾਗ਼ ਮਾਮਲਾ

ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਧਰਨੇ ਉੱਤੇ ਬੈਠੇ ਲੋਕਾਂ ਨੂੰ ਹਟਾਉਣ ਵਾਲੀ ਪਟੀਸ਼ਨ ਉੱਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਹੁਣ ਇਸ ਮਾਮਲੇ ਉੱਤੇ ਅਗਲੀ ਸੁਣਵਾਈ 23 ਮਾਰਚ ਨੂੰ ਹੋਵੇਗੀ।

Shaheen Bagh
ਸ਼ਾਹੀਨ ਬਾਗ਼ ਮਾਮਲੇ ਉੱਤੇ SC ਵਿੱਚ ਸੁਣਵਾਈ
author img

By

Published : Feb 26, 2020, 8:10 AM IST

Updated : Feb 26, 2020, 12:06 PM IST

ਨਵੀਂ ਦਿੱਲੀ: ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਧਰਨੇ ਉੱਤੇ ਬੈਠੇ ਲੋਕਾਂ ਨੂੰ ਹਟਾਉਣ ਵਾਲੀ ਪਟੀਸ਼ਨ ਉੱਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਜਨਤਕ ਸੜਕ ਪ੍ਰਦਰਸ਼ਨ ਲਈ ਨਹੀਂ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਮਾਹੌਲ ਇਸ ਕੇਸ ਦੀ ਸੁਣਵਾਈ ਲਈ ਸਹੀ ਨਹੀਂ ਹੈ।

ਸ਼ਾਹੀਨ ਬਾਗ਼ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਿਚੋਲੇ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੀ ਰਿਪੋਰਟ ਵੇਖੀ ਹੈ। ਸੁਣਵਾਈ ਦੌਰਾਨ, ਸਾਲਿਸਿਟਰ ਜਨਰਲ ਨੇ ਕਿਹਾ ਕਿ ਤੁਸੀਂ ਪੁਲਿਸ ਦਾ ਮਨੋਬਲ ਡਿਗਾ ਨਹੀਂ ਸਕਦੇ, ਇਸ ਸਮੇਂ ਸਾਡੀ ਪੁਲਿਸ ਫੋਰਸ ਦੇ ਕਾਂਸਟੇਬਲ ਦੀ ਮੌਤ ਹੋ ਗਈ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਸ ਮਾਮਲੇ ਉੱਤੇ ਫਿਲਹਾਲ ਵਿਚਾਰ ਨਹੀਂ ਕਰਨਾ ਚਾਹੁੰਦੇ। ਅਦਾਲਤ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਲਈ ਮਾਹੌਲ ਚੰਗਾ ਨਹੀਂ ਹੈ, ਮਾਮਲਾ ਟਾਲਿਆ ਜਾਂਦਾ ਹੈ।

ਐਸ ਜੀ ਤੁਸ਼ਾਰ ਮਹਿਤਾ ਨੇ ਇਸਦਾ ਵਿਰੋਧ ਕੀਤਾ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ 13 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਹ ਬਹੁਤ ਗੰਭੀਰ ਮਾਮਲਾ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਜਨਤਕ ਥਾਂ ਵਿਰੋਧ ਦਾ ਸਥਾਨ ਨਹੀਂ ਹੁੰਦੀ।

ਇਸ ਪਟੀਸ਼ਨ 'ਤੇ ਪਹਿਲਾਂ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਤਿੰਨ ਲੋਕਾਂ ਨੂੰ ਸੰਜੇ ਹੇਗੜੇ, ਸਾਧਨਾ ਰਾਮਚੰਦਰਨ ਅਤੇ ਵਜਾਹਤ ਹਬੀਬੁੱਲਾ ਨੂੰ ਵਾਰਤਾਕਾਰ ਨਿਯੁਕਤ ਕੀਤਾ ਸੀ। ਤਿੰਨਾਂ ਨੂੰ ਸ਼ਾਹੀਨ ਬਾਗ਼ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਅਤੇ ਵਿਰੋਧ ਕਾਰਨ ਬੰਦ ਰਸਤਾ ਖੋਲ੍ਹਣ ਦਾ ਰਸਤਾ ਲੱਭਣ ਲਈ ਕਿਹਾ ਗਿਆ ਸੀ।

ਦੱਸ ਦਈਏ ਕਿ ਸ਼ਾਹੀਨ ਬਾਗ਼ ਵਿੱਚ 15 ਦਸੰਬਰ ਤੋਂ ਧਰਨਾ ਜਾਰੀ ਹੈ। ਇਸ ਕਾਰਨ ਦਿੱਲੀ ਨੂੰ ਨੋਇਡਾ ਨਾਲ ਜੋੜਨ ਵਾਲੀ ਸੜਕ ਬੰਦ ਹੋ ਗਈ ਹੈ। ਇਸ ਬਾਰੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਪਾਈ ਗਈ ਸੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਸ ਕੇਸ ਵਿਚ 26 ਫਰਵਰੀ ਦੀ ਤਰੀਕ ਦਿੱਤੀ ਸੀ।

Last Updated : Feb 26, 2020, 12:06 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.