ETV Bharat / bharat

ਜੰਮੂ-ਕਸ਼ਮੀਰ: 4 ਅੱਤਵਾਦੀ ਕਮਾਂਡਰ ਢੇਰ, 16 ਭਟਕੇ ਨੌਜਵਾਨਾਂ ਨੇ ਛੱਡੇ ਹਥਿਆਰ - ਜੰਮੂ-ਕਸ਼ਮੀਰ

ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੋਏ ਮੁਕਾਬਲੇ ਸੁਰੱਖਿਆ ਬਲਾਂ ਲਈ ਵੱਡੀ ਸਫ਼ਲਤਾ ਰਹੇ ਅਤੇ ਇਨ੍ਹਾਂ ਵਿੱਚ 'ਏ' ਅਤੇ 'ਏ ਪਲੱਸ' ਸ਼੍ਰੇਣੀ ਨਾਲ ਸਬੰਧਤ ਚਾਰ ਅੱਤਵਾਦੀ ਢੇਰ ਕੀਤੇ ਗਏ ਹਨ।

ਜੰਮੂ-ਕਸ਼ਮੀਰ: 4 ਅੱਤਵਾਦੀ ਕਮਾਂਡਰ ਢੇਰ
ਜੰਮੂ-ਕਸ਼ਮੀਰ: 4 ਅੱਤਵਾਦੀ ਕਮਾਂਡਰ ਢੇਰ
author img

By

Published : Aug 20, 2020, 8:49 PM IST

ਸ੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਚਾਰ ਚੋਟੀ ਦੇ ਅੱਤਵਾਦੀ ਕਮਾਂਡਰ ਮਾਰੇ ਗਏ ਹਨ ਅਤੇ 16 ਨੌਜਵਾਨ ਦਹਿਸ਼ਤ ਦਾ ਰਾਹ ਛੱਡ ਕੇ ਆਪਣੇ ਪਰਿਵਾਰਾਂ ਕੋਲ ਵਾਪਸ ਚਲੇ ਗਏ ਹਨ।

ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੋਏ ਮੁਕਾਬਲੇ ਸੁਰੱਖਿਆ ਬਲਾਂ ਲਈ ਵੱਡੀ ਸਫ਼ਲਤਾ ਰਹੇ ਅਤੇ ਇਸ ਨਾਲ ਸਥਾਨਕ ਲੋਕਾਂ ਦੇ ਜੀਵਨ ਨੂੰ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਬਾਰਾਮੂਲਾ ਵਿੱਚ ਲਸ਼ਕਰ ਦੇ ਚੋਟੀ ਦੇ ਕਮਾਂਡਰ ਸਜਾਦ ਹੈਦਰ ਅਤੇ ਉਸ ਦੇ ਪਾਕਿਸਤਾਨੀ ਸਹਿਯੋਗੀ ਉਸਮਾਨ ਨੂੰ ਬੀਤੇ ਕੱਲ੍ਹ ਇੱਕ ਹੋਰ ਸਥਾਨਕ ਅੱਤਵਾਦੀ ਨਸੀਰ ਦੇ ਨਾਲ ਹੰਦਵਾੜਾ ਵਿੱਚ ਮਾਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਨਸੀਰ ਦੀ ਪਾਕਿਸਤਾਨ ਵਿੱਟ ਟ੍ਰੇਨਿੰਗ ਹੋਈ ਸੀ ਅਤੇ ਉਹ ਇੱਕ ਖ਼ਤਰਨਾਕ ਅੱਤਵਾਦੀ ਸੀ। ਉਹ ਕੁਝ ਸੀਆਰਪੀਐਫ ਅਧਿਕਾਰੀਆਂ ਸਮੇਤ ਕੁਝ ਸੁਰੱਖਿਆ ਕਰਮਚਾਰੀਆਂ ਦੀਆਂ ਹੱਤਿਆਵਾਂ ਵਿੱਚ ਸ਼ਾਮਲ ਸੀ।

ਪਿਛਲੇ ਚਾਰ ਦਿਨਾਂ ਦੌਰਾਨ, ਪੂਰੇ ਕਸ਼ਮੀਰ ਵਿੱਚ ਤਿੰਨ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ 'ਏ' ਅਤੇ 'ਏ ਪਲੱਸ' ਸ਼੍ਰੇਣੀ ਨਾਲ ਸਬੰਧਤ ਚਾਰ ਅੱਤਵਾਦੀ ਢੇਰ ਕੀਤੇ ਗਏ ਹਨ। ਉਹ ਚਾਰ ਅੱਤਵਾਦੀ ਚੋਟੀ ਦੇ ਕਮਾਂਡਰ ਸਨ ਅਤੇ ਸਾਰੇ ਕਸ਼ਮੀਰ ਵਿੱਚ ਚੋਟੀ ਦੇ 10 ਤੋਂ 20 ਅੱਤਵਾਦੀਆਂ ਦੀ ਸੂਚੀ ਵਿੱਚ ਸਨ।

ਜੰਮੂ ਕਸ਼ਮੀਰ ਪੁਲਿਸ ਦੇ ਮੁਖੀ ਨੇ ਕਿਹਾ ਕਿ ਸੱਜਾਦ ਹੈਦਰ ਨੇ ਅੱਤਵਾਦ ਲਈ ਵੱਡੀ ਗਿਣਤੀ ਵਿੱਚ ਸਥਾਨਕ ਨੌਜਵਾਨਾਂ ਨੂੰ ਭਰਤੀ ਕੀਤਾ ਸੀ। ਪਿਛਲੇ ਦਿਨਾਂ ਵਿੱਚ ਕੁਝ ਨੌਜਵਾਨਾਂ ਨੂੰ ਸੁਰੱਖਿਆ ਬਲਾਂ ਨੇ ਗ੍ਰਿਫਤਾਰ ਕੀਤਾ ਸੀ ਜੋ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਤਾਜ਼ਾ ਮੁਕਾਬਲਿਆਂ ਵਿੱਚ ਮਾਰੇ ਗਏ ਅੱਤਵਾਦੀ ਇਨ੍ਹਾਂ ਨੌਜਵਾਨਾਂ ਨੂੰ ਭਰਤੀ ਕਰਨ ਵਿੱਚ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ 16 ਨੌਜਵਾਨ ਵਾਪਸ ਲਿਆਂਦੇ ਹਨ ਜੋ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ ਸਨ। ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.