ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾ 2020 ਵਿੱਚ ਭਾਜਪਾ-ਜੇਡੀਯੂ ਇਕੱਠੇ ਚੋਣਾਂ ਵਿੱਚ ਉਤਰਣਗੇ। ਦੋਵੇਂ ਦਲਾਂ ਦੇ ਵਿਚਕਾਰ ਸੀਟਾਂ ਸਾਂਝੀ ਕੀਤੀ ਜਾ ਰਹੀ ਹੈ। ਭਾਜਪਾ ਨੇ ਅੱਜ 46 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਦੱਸਦਈਏ ਕਿ ਹੈ ਕਿ ਸੀਟ ਵੰਡ ਦੀ ਸਹਿਮਤੀ ਤੋਂ ਬਾਅਦ ਜਨਤਾ ਦਲ ਯੂਨਾਈਟਡ ਪਹਿਲਾਂ ਹੀ 115 ਸੀਟਾਂ ਉੱਤੇ ਲੜਨ ਵਾਲੇ ਆਪਣੇ ਸਾਰੇ ਮੈਂਬਰਾਂ ਦੇ ਨਾਂਅ ਦਾ ਐਲਾਨ ਕਰ ਚੁੱਕੀ ਹੈ।

ਇਸ ਤੋਂ ਪਹਿਲਾਂ ਭਾਜਪਾ ਨੇ 6 ਅਕਤੂਬਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਐਤਵਾਰ ਨੂੰ ਬਿਹਾਰ ਚੋਣਾਂ ਦੇ ਲਈ ਭਾਜਪਾ ਨੇ ਜਿਹੜੀਆਂ 46 ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਸੀਤਾਮੜ੍ਹੀ, ਸਿਵਾਨ ਅਤੇ ਗੋਪਾਲਗੰਜ ਵਿਧਾਨ ਸਭਾ ਸੀਟਾਂ ਸ਼ਾਮਲ ਹਨ।

ਪਹਿਲੀ ਸੂਚੀ ਵਿੱਚ ਭਾਜਪਾ ਬਕਸਰ ਵਿਧਾਨ ਸਭਾ ਸੀਟ ਤੋਂ ਪਰਸ਼ੁਰਾਮ ਚਤੁਰਵੇਦੀ, ਜਦਕਿ ਅਰਵਲ ਵਿਧਾਨ ਸਭਾ ਸੀਟ ਤੋਂ ਦੀਪਕ ਸ਼ਰਮਾ ਨੂੰ ਟਿਕਟ ਦਿੱਤਾ ਸੀ। ਇਨ੍ਹਾਂ ਦੋਵਾਂ ਦੇ ਨਾਂਅ ਤੋਂ ਇਲਾਵਾ ਭਾਜਪਾ ਦੀ ਪਹਿਲੀ ਸੂਚੀ ਵਿੱਚ ਸ਼੍ਰੇਅਸੀ ਸਿੰਘ ਦਾ ਨਾਂਅ ਸ਼ਾਮਲ ਰਿਹਾ ਸੀ। ਸ਼੍ਰੇਅਸੀ ਸਿੰਘ ਨੂੰ ਪਾਰਟੀ ਨੇ ਜਮੁਈ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ ਸੀ।