ਨਵੀਂ ਦਿੱਲੀ: ਹਾਥਰਸ ਮਾਮਲੇ ਦੀ ਨਿਗਰਾਨੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ ਮੁਤਾਬਕ CBI ਜਾਂਚ ਦੀ ਮਾਨੀਟਰਿੰਗ ਹਾਈ ਕੋਰਟ ਕਰੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕੋਰਟ ਤੈਅ ਕਰੇਗਾ ਕਿ ਮਾਮਲੇ ਦਾ ਟਰਾਂਸਫਰ ਉੱਤਰ ਪ੍ਰਦੇਸ਼ ਤੋਂ ਦਿੱਲੀ ਕੀਤਾ ਜਾਣਾ ਹੈ ਜਾ ਨਹੀਂ।
ਇਸ ਤੋਂ ਇਲਾਵਾ ਪੀੜਤਾਂ ਤੇ ਗਵਾਹਾਂ ਦੀ ਸੁਰੱਖਿਆ 'ਤੇ ਹਾਈ ਕੋਰਟ ਧਿਆਨ ਦੇਵੇਗਾ। ਕੋਰਟ ਦੇ ਅਨੁਸਾਰ ਸੀਬੀਆਈ ਹਾਈ ਕੋਰਟ ਨੂੰ ਰਿਪੋਰਟ ਦੇਵੇਗੀ। ਦੱਸ ਦਈਏ ਕਿ ਸੁਪਰੀਮ ਕੋਰਟ ਵਿੱਚ ਪੀੜਤ ਪਰਿਵਾਰ ਨੇ ਅਪੀਲ ਕੀਤੀ ਸੀ ਕਿ ਇਸ ਮਾਮਲੇ ਵਿੱਚ ਟ੍ਰਾਇਲ ਦਿੱਲੀ ਵਿੱਚ ਹੋਵੇ।
ਚੀਫ ਜਸਟਿਸ ਐਸ ਬੋਬਡੇ, ਏ ਐਸ ਬੋਪੱਨਾ ਅਤੇ ਰਾਮਾਸੁਬਰਾਮਣੀਅਮ ਦੀ ਬੈਂਚ ਨੇ ਇੱਕ ਜਨਹਿੱਤ ਪਟੀਸ਼ਨ ਤੇ ਕਾਰਕੁੰਨਾਂ ਤੇ ਵਕੀਲਾਂ ਵੱਲੋਂ ਦਰਜ ਕੀਤੇ ਗਏ ਹੋਰ ਤਜਰਬੇ ਵਾਲੀਆਂ ਪਟੀਸ਼ਨਾਂ 'ਤੇ 15 ਅਕਤੂਬਰ ਤੱਕ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਹਾਥਰਾਸ ਵਿੱਚ ਇੱਕ ਨਾਬਾਲਗ ਨਾਲ ਹੈਵਾਨੀਅਤ ਹੋਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਾਫੀ ਵਿਰੋਧ ਤੋਂ ਬਾਅਦ ਦੇਹ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਪੁਲਿਸ 'ਤੇ ਕਈ ਸਵਾਲ ਖੜ੍ਹੇ ਹੋਏ ਸਨ।