ETV Bharat / bharat

SBI ਨੇ ਮੁੜ ਘਟਾਈਆਂ ਵਿਆਜ ਦਰਾਂ - ਵਿਆਜ ਦਰਾਂ ਵਿੱਚ ਕਟੌਤੀ

ਸਟੇਟ ਬੈਂਕ ਆਫ਼ ਇੰਡੀਆ ਨੇ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਮਾਰਜਿਨਲ ਕੌਸਟ ਬੇਸਡ ਲੈਡਿੰਗ ਰੇਟ ਹੁਣ 8.25 ਫ਼ੀਸਦੀ ਤੋਂ ਘਟਾ ਕੇ 8.15 ਫ਼ੀਸਦੀ ਸਲਾਨਾ ਕਰ ਦਿੱਤਾ ਹੈ। ਇਹ ਨਵੀਂਆਂ ਦਰਾਂ 10 ਸਤੰਬਰ ਤੋਂ ਲਾਗੂ ਹੋ ਜਾਣਗੀਆਂ।

ਫ਼ੋਟੋ।
author img

By

Published : Sep 9, 2019, 12:55 PM IST

ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਐੱਸਬੀਆਈ ਨੇ ਮਾਰਜਿਨਲ ਕੌਸਟ ਬੇਸਡ ਲੈਡਿੰਗ ਰੇਟ (ਐੱਮਸੀਐੱਲਆਰ) ਵਿੱਚ 0.10 ਫੀਸਦੀ ਕਟੌਤੀ ਦਾ ਐਲਾਨ ਕੀਤਾ ਹੈ।

ਐੱਮਸੀਐੱਲਆਰ ਪਹਿਲਾਂ 8.25 ਫੀਸਦੀ ਸੀ ਜੋ ਕਿ ਹੁਣ ਘਟ ਕੇ 8.15 ਫ਼ੀਸਦੀ ਸਲਾਨਾ ਕਰ ਦਿੱਤਾ ਗਿਆ ਹੈ। ਐੱਮਸੀਐੱਲਆਰ ਦੇ ਰੇਟ ਘੱਟ ਹੋਣ ਨਾਲ ਹੋਮ ਲੋਨ ਦੀਆਂ ਵਿਆਜ ਦਰਾਂ ਵੀ ਘੱਟ ਹੋ ਜਾਣਗੀਆਂ। ਇਹ ਨਵੀਂਆਂ ਦਰਾਂ 10 ਸਤੰਬਰ ਤੋਂ ਲਾਗੂ ਹੋ ਜਾਣਗੀਆਂ।

ਵਿੱਤੀ ਸਾਲ 2019-20 ਵਿੱਚ ਇਹ ਪੰਜਵਾਂ ਮੌਕਾ ਹੈ ਜਦੋਂ ਐੱਸਬੀਆਈ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਬੈਂਕ ਨੇ ਫਿਕਸ ਡਿਪਾਜ਼ਿਟ 'ਤੇ ਵੀ ਕਟੌਤੀ ਦਾ ਐਲਾਨ ਕੀਤਾ ਹੈ। ਰਿਟੇਲ ਡਿਪਾਜ਼ਿਟ ਤੇ ਦਰਾਂ ਵਿੱਚ 0.25 ਫ਼ੀਸਦੀ ਦੀ ਕਟੌਤੀ ਅਤੇ ਟਰਮ ਡਿਪਾਜ਼ਿਟ ਰੇਟ 'ਤੇ 0.10 ਤੋਂ 0.20 ਫ਼ੀਸਦੀ ਕਟੌਤੀ ਕੀਤੀ ਹੈ।

ਬੈਂਕ ਦਾ ਕਹਿਣਾ ਹੈ ਕਿ ਇੱਕ ਸਾਲ ਲਈ ਕਰਜ਼ੇ ਦੀ ਸੀਮਾਂਤ ਲਾਗਤ ਆਧਾਰਿਤ (ਐੱਮਸੀਐੱਲਆਰ) ਵਿਆਜ਼ ਦਰ ਤਾਜ਼ਾ ਕਟੌਤੀ ਤੋਂ ਬਾਅਦ ਘੱਟ ਕੇ 8.15 ਫ਼ੀਸਦੀ ਰਹਿ ਜਾਵੇਗੀ। ਬੈਂਕ ਦੀਆਂ ਜ਼ਿਆਦਾਤਰ ਵਿਆਜ ਦਰਾਂ ਇਸੇ ਦਰ ਨਾਲ ਜੁੜੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਇਹ ਦਰ 8.25 ਫ਼ੀਸਦੀ ਰਹੀ ਹੈ।

ਬੈਂਕ ਨੇ ਇਸ ਦਾ ਨਾਲ ਹੀ ਰਿਟੇਲ ਫਿਕਸਡ ਡਿਪਾਜ਼ਿਟ 'ਤੇ ਵੀ ਵਿਆਜ ਦਰ ਵਿੱਚ 0.20 ਤੋਂ 0.25 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ ਜਦਕਿ ਏਸ਼ਮੁਕਤ ਰਕਮ ਦੀ ਜਮ੍ਹਾ ਰਾਸ਼ੀ 'ਤੇ ਵੀ ਵਿਆਜ ਦਰ ਵਿੱਚ 0.10 ਤੋਂ ਲੈ ਕੇ 0.20 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ।

Intro:Body:

bank

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.