ਮੁੰਬਈ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁੰਬਈ ਵਿੱਚ ਬਾਂਡ ਸੂਚੀਕਰਨ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਯੋਗੀ ਦੇ ਮੁੰਬਈ ਦੌਰੇ ਤੇ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਤੰਜ ਕੱਸੇ ਹੋਏ ਦਿਖਾਈ ਦਿੱਤੇ। ਰਾਉਤ ਨੇ ਬਿਆਨ ਦਿੰਦੀਆਂ ਕਿਹਾ, 'ਮੁੰਬਈ ਦੇ ਫਿਲਮ ਸਿਟੀ ਨੂੰ ਕਿਸੇ ਹੋਰ ਜਗ੍ਹਾ ਲਿਜਾਣਾ ਇਨ੍ਹਾਂ ਸੌਖਾ ਨਹੀਂ ਹੈ।'
ਰਾਉਤ ਬੋਲੇ ਕਿ ਫਿਲਮ ਇੰਡਸਟਰੀ ਤਾਂ ਹੋਰ ਸੂਬਿਆਂ ਵਿੱਚ ਵੀ ਹੈ। ਦੱਖਣੀ ਭਾਰਤ ਵਿੱਚ ਬਹੁਤ ਵੱਡੀ ਫਿਲਮ ਸੀਟੀ ਹੈ। ਪੱਛਮੀ ਬੰਗਾਲ ਵਿੱਚ ਵੀ ਇੱਕ ਫਿਲਮ ਸਿਟੀ ਹੈ। ਕੀ CM ਯੋਗੀ ਉਨ੍ਹਾਂ ਥਾਵਾਂ 'ਤੇ ਵੀ ਜਾਣਗੇ ਅਤੇ ਉਥੇ ਦੇ ਨਿਰਦੇਸ਼ਕਾਂ ਤੇ ਅਦਾਕਾਰਾਂ ਨਾਲ ਗੱਲਬਾਤ ਕਰਨਗੇ? ਜਾਂ ਕੀ ਉਹ ਅਜਿਹਾ ਸਿਰਫ ਮੁੰਬਈ ਵਿੱਚ ਕਰਨਾ ਚਾਹੁੰਦੇ ਹਨ।
ਸੰਜੇ ਰਾਉਤ ਦੇ ਯੋਗੀ 'ਤੇ ਨਿਸ਼ਾਨੇ
ਰਾਉਤ ਨੇ ਕਿਹਾ, ਕੀ ਯੋਗੀ ਮੁੰਬਈ ਤੋਂ ਪ੍ਰੇਸ਼ਾਨ ਹਨ? ਆਦਿੱਤਿਆਨਾਥ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਅਤੇ ਫਿਲਮ ਉਦਯੋਗ ਬਾਰੇ ਵਿਚਾਰ ਵਟਾਂਦਰੇ ਲਈ ਮੁੰਬਈ ਆਏ ਹਨ। ਕੀ ਉਹ ਤਾਮਿਲਨਾਡੂ ਜਾਂ ਪੱਛਮੀ ਬੰਗਾਲ ਵੀ ਜਾਣਗੇ?
ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਨੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਅਕਸ਼ੈ ਕੁਮਾਰ ਨਾਲ ਮੁਲਾਕਾਤ ਕੀਤੀ। ਇਥੇ ਰਾਉਤ ਅਕਸ਼ੈ ਕੁਮਾਰ 'ਤੇ ਟਿੱਪਣੀ ਕਰਦੇ ਆਏ। ਰਾਉਤ ਬੋਲੇ ਅਕਸ਼ੈ ਕੁਮਾਰ ਯੋਗੀ ਦੇ ਲਈ ਅੰਬਾਂ ਦੀ ਟੋਕਰੀ ਵੀ ਜ਼ਰੂਰ ਲੈਕੇ ਗਏ ਹੋਣਗੇ।
ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਪੁਛੇ ਗਏ ਸਵਾਲ ਤੇ ਰਾਉਤ ਨੇ ਕਿਹਾ ਕਿ ਜਿਵੇਂ ਕਿਸਾਨ ਦਿੱਲੀ ਵੱਲ ਵੱਧ ਰਹੇ ਹਨ ਤੇ ਦਿੱਲੀ ਨੂੰ ਘੇਰਾ ਪਾ ਰਹੇ ਹਨ। ਮੋਦੀ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।