ETV Bharat / bharat

ਸਾਧਵੀ ਪ੍ਰਗਿਆ ਨੇ 26/11 ਹਮਲੇ ਦਾ ਜ਼ਿਕਰ ਕਰਦਿਆਂ ਦਿੱਤਾ ਵਿਵਾਦਤ ਬਿਆਨ - Sadhvi Pragya statement on hemant karkare

ਸਾਧਵੀ ਪ੍ਰਗਿਆ ਠਾਕੁਰ ਨੇ 26/11 ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਏਟੀਐਸ ਚੀਫ ਹੇਮੰਤ ਕਰਕਰੇ ਬਾਰੇ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਹੇਮੰਤ ਕਰਕਰੇ ਦੀ ਅੱਤਵਾਦੀਆਂ ਵੱਲੋਂ ਕੀਤੀ ਹੱਤਿਆ ਨੂੰ ਉਸ ਦੇ ਕਰਮਾਂ ਦੀ ਸਜ਼ਾ ਦੱਸਿਆ।

ਫ਼ਾਈਲ ਫ਼ੋਟੋ।
author img

By

Published : Apr 19, 2019, 4:41 PM IST

ਨਵੀਂ ਦਿੱਲੀ: ਭੋਪਾਲ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ 26/11 ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਇਹ ਬਿਆਨ 26/11 ਹਮਲੇ 'ਚ ਸ਼ਹੀਦ ਹੋਏ ਏਟੀਐਸ ਚੀਫ ਹੇਮੰਤ ਕਰਕਰੇ ਬਾਰੇ ਦਿੱਤਾ ਹੈ।

ਸਾਧਵੀ ਪ੍ਰੱਗਿਆ ਨੇ ਕਿਹਾ, "ਹੇਮੰਤ ਕਰਕਰੇ ਦੀ ਅੱਤਵਾਦੀਆਂ ਵੱਲੋਂ ਕੀਤੀ ਹੱਤਿਆ ਉਸ ਦੇ ਕਰਮਾਂ ਦੀ ਸਜ਼ਾ ਹੈ, ਜੋ ਉਸਨੇ ਮੈਨੂੰ ਗਲਤ ਤਰੀਕੇ ਨਾਲ ਫਸਾ ਕੇ ਕੀਤੇ।" ਸਾਧਵੀ ਪ੍ਰਗਿਆ ਨੇ ਕਿਹਾ ਕਿ ਇਕ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੈਂਬਰ ਨੂੰ ਉਨ੍ਹਾਂ ਭੇਜਿਆ ਅਤੇ ਹੇਮੰਤ ਕਰਕਰੇ ਨੂੰ ਮੁੰਬਈ ਬੁਲਾਇਆ। ਉਸ ਸਮੇਂ ਮੈਂ ਮੁੰਬਈ ਜੇਲ੍ਹ ਵਿਚ ਸੀ। ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੈਂਬਰ ਨੇ ਹੇਮੰਤ ਕਰਕਰੇ ਨੂੰ ਬੁਲਾ ਕੇ ਕਿਹਾ ਕਿ ਜਦੋਂ ਤੁਹਾਡੇ ਕੋਲ ਸਬੂਤ ਨਹੀਂ ਤਾਂ ਸਾਧਵੀ ਜੀ ਨੂੰ ਛੱਡ ਦਿਓ। ਬਿਨਾਂ ਸਬੂਤ ਦੇ ਇਨ੍ਹਾਂ ਨੂੰ ਰੱਖਣਾ ਗੈਰਕਾਨੂੰਨੀ ਹੈ ਪਰ ਉਸ ਨੇ ਕਿਹਾ ਕਿ ਮੈਂ ਕੁਝ ਵੀ ਕਰਾਂਗਾ, ਕਿਤੋ ਵੀ ਸਬੂਤ ਲੈ ਕੇ ਆਵਾਂਗਾ, ਪਰ ਸਾਧਵੀ ਨੂੰ ਨਹੀਂ ਛੱਡਾਂਗਾ।"

  • #WATCH Pragya Singh Thakur:Maine kaha tera (Mumbai ATS chief late Hemant Karkare) sarvanash hoga.Theek sava mahine mein sutak lagta hai. Jis din main gayi thi us din iske sutak lag gaya tha.Aur theek sava mahine mein jis din atankwadiyon ne isko maara, us din uska anth hua (18.4) pic.twitter.com/COqhEW2Bnc

    — ANI (@ANI) April 19, 2019 " class="align-text-top noRightClick twitterSection" data=" ">

ਸਾਧਵੀ ਨੇ ਕਿਹਾ, " ਇਹ ਉਸ ਦੀ ਕੁਟੀਲਤਾ ਸੀ, ਇਹ ਦੇਸ਼ਧ੍ਰੋਹ ਸੀ, ਇਹ ਧਰਮ ਵਿਰੁੱਧ ਸੀ। ਉਹ ਮੈਨੂੰ ਕਈ ਪ੍ਰਸ਼ਨ ਕਰਦਾ ਸੀ ਕਿ ਅਜਿਹਾ ਕਿਉਂ ਹੋਇਆ? ਇਸ ਤਰ੍ਹਾਂ ਕਿਉਂ ਹੋਇਆ? ਮੈਂ ਉਸ ਨੂੰ ਕਹਿੰਦੀ ਮੈਨੂੰ ਕੀ ਪਤਾ ਰੱਬ ਜਾਣੇ ਤਾਂ ਉਸ ਨੇ ਕਿਹਾ ਕਿ ਕੀ ਮੈਨੂੰ ਇਹ ਜਾਨਣ ਲਈ ਭਗਵਾਨ ਕੋਲ ਜਾਣਾ ਪਵੇਗਾ। ਮੈਂ ਕਿਹਾ ਬਿਲਕੁਲ ਜੇਕਰ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਜ਼ਰੂਰ ਜਾਓ।"

ਉਨ੍ਹਾਂ ਕਿਹਾ ਕਿ ਉਸ ਨੂੰ ਸੰਨਿਆਸੀ ਅਤੇ ਸੰਤਾਂ ਦਾ ਸ਼ਰਾਪ ਲੱਗਿਆ ਅਤੇ 26/11 ਅੱਤਵਾਦੀ ਹਮਲੇ 'ਚ ਉਸ ਦੀ ਮੌਤ ਹੋ ਗਈ।

Intro:Body:

dvdvfsdvgf

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.