ਮੁੰਬਈ: ਸ਼ਿਵ ਸੈਨਾ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਦੇ ਰਿਸ਼ਤੇਦਾਰ ਪਾਰਥ ਪਵਾਰ ਵੱਲੋਂ ਸ਼ੁਰੂ ਕੀਤੇ ਵਿਵਾਦ 'ਤੇ ਸਵਾਰ ਚੁੱਕੇ ਹਨ। ਸ਼ਿਵ ਸੈਨਾ ਨੇ ਕਿਹਾ ਕਿ ਸੀਬੀਆਈ ਜਾਂਚ ਦੀ ਮੰਗ ਕਰਨ ਤੇ ਸ਼ਰਦ ਪਵਾਰ ਦੀ ਅਲੋਚਨਾ ਕਰਨ 'ਤੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਇੰਨਾ ਹੰਗਮਾ ਕਰਨ ਦੀ ਕੀ ਲੋੜ ਹੈ ?
ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਰਦ ਪਵਾਰ ਨੇ ਜਨਤਕ ਤੌਰ 'ਤੇ ਪਾਰਥ ਦੀ ਨਿਖੇਧੀ ਕੀਤੀ ਸੀ।
ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੇ ਨਿਊਜ਼ ਚੈਨਲਾਂ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ, " ਉਹ ਇਸ ਮੁੱਦੇ ਨੂੰ ਜਬਰਨ ਵਧਾ ਰਹੇ ਹਨ। ਸ਼ਰਦ ਪਵਾਰ ਨੇ ਜੋ ਵੀ ਕਿਹਾ, ਉਸ 'ਚ ਕੁਝ ਵੀ ਗ਼ਲਤ ਨਹੀਂ ਹੈ। "
ਸਾਮਨਾ ਦੇ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਇਹ ਲੋਕ (ਨਿਊਜ਼ ਚੈਨਲ) ਆਪਣੀ ਰੋਜ਼ੀ-ਰੋਟੀ ਦੇ ਲਈ ਬਿਨ੍ਹਾਂ ਕਿਸੇ ਗੱਲ ਦੇ ਹੰਗਾਮਾ ਪੈਦਾ ਕਰਦੇ ਹਨ। ਇਨ੍ਹਾਂ 'ਚ ਕਿਹਾ ਗਿਆ ਕਿ ਸ਼ਰਦ ਪਵਾਰ ਇੱਕ ਸੀਨੀਅਰ ਨੇਤਾ ਹਨ ਤੇ ਰਾਜਨੀਤਕ ਪਾਰਟੀ ਦੇ ਮੁਖੀ ਹਨ। ਉਹ ਉਸ ਨੂੰ ਲੜ ਸਕਦੇ ਹਨ। ਬਾਲ ਠਾਕਰੇ ਨੇ ਵੀ ਕਈ ਵਾਰ ਅਜਿਹਾ ਕੀਤਾ ਸੀ।
ਸੰਪਾਦਨ 'ਚ ਕਿਹਾ ਗਿਆ ਹੈ ਕਿ ਜਦੋਂ ਤੁਹਾਡੀ ਜੁਬਾਨ ਕੰਟਰੋਲ 'ਚ ਨਹੀਂ ਹੁੰਦੀ ਤਾਂ ਤੁਹਾਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਅਜੀਤ ਪਵਾਰ ਵੀ ਇਸ ਸਮੱਸਿਆ ਵਿੱਚੋਂ ਲੰਘੇ ਹਨ।
ਮਰਾਠੀ ਰੋਜ਼ਾਨਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਵਾਰ ਨੇ ਪਾਰਥ ਨੂੰ ਰੋਕਣ ਲਈ ਮਹਿਜ਼ ਇਹ ਟਿੱਪਣੀ ਕੀਤੀ ਸੀ। ਇਸ 'ਤੇ ਇੰਨਾ ਹੰਗਾਮਾ ਕਿਉਂ ਹੈ?
ਜ਼ਿਕਰਯੋਗ ਹੈ ਕਿ 34 ਸਾਲਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਉਪਨਗਰੀ ਬਾਂਦਰਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੇ ਸੀ। ਪਾਰਥ ਨੇ 27 ਜੁਲਾਈ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।