ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਐਤਵਾਰ ਨੂੰ ਰਾਤ 9 ਵਜੇ 9 ਮਿੰਟ ਲਈ ਘਰ ਦੀਆਂ ਲਾਈਟਾਂ ਬੰਦ ਕਰ ਕੇ, ਦੀਵੇ, ਮੋਮਬੱਤੀਆਂ ਜਾਂ ਮੋਬਾਈਲ ਫੋਨ ਦੀ ਟਾਰਚ ਜਗਾਉਣ ਲਈ ਕਿਹਾ ਸੀ। ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ 1100 ਦੀਵੇ ਬਾਲ਼ ਕੇ ਕੋਰੋਨਾ ਵਿਰੁੱਧ ਲੜਾਈ ਵਿੱਚ ਖੜੇ ਹੋਣ ਦਾ ਸੰਦੇਸ਼ ਦਿੱਤਾ।
ਅਧਿਕਾਰੀਆਂ ਮੁਤਾਬਕ, ਰਾਤ 9 ਵਜੇ ਸਟੇਸ਼ਨ 'ਤੇ ਮੌਜੂਦ ਸਾਰੇ ਫੋਰਸ ਦੇ ਜਵਾਨਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਸਮੇਂ ਸਮਾਜਿਕ ਦੂਰੀ ਦਾ ਵੀ ਖਾਸ ਧਿਆਨ ਰੱਖਿਆ ਗਿਆ। ਪੂਰੇ 9 ਵੱਜ ਜਾਣ ਦੇ ਨਾਲ ਹੀ, ਰੇਲਵੇ ਸਟੇਸ਼ਨ ਦੀਆਂ ਲਾਈਟਾਂ ਬੰਦ ਕਰ ਕੇ, ਉਸ ਨੂੰ ਦੀਵਿਆਂ ਨਾਲ ਜਗਮਗ ਕਰ ਦਿੱਤਾ ਗਿਆ।
ਦਿੱਲੀ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਸੁਰੱਖਿਆ ਕਮਾਂਡੈਂਟ ਏਐਨ ਝਾ ਨੇ ਕਿਹਾ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਸਾਰੇ 52 ਯੂਨਿਟਾਂ ਨੇ ਇਸ ਵਿੱਚ ਹਿੱਸਾ ਲਿਆ। ਨਵੀਂ ਦਿੱਲੀ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੋਂ ਬਾਅਦ ਹਜ਼ਰਤ ਨਿਜ਼ਾਮੂਦੀਨ ਆਨੰਦ ਵਿਹਾਰ ਅਤੇ ਪੁਰਾਣੀ ਦਿੱਲੀ ਸਟੇਸ਼ਨ ਵਿਖੇ ਦੀਵੇ ਜਗਾਇਆ ਗਏ।
ਉਨ੍ਹਾਂ ਕਿਹਾ ਕਿ ਸੰਦੇਸ਼ ਇਹ ਸੀ ਕਿ ਜਦੋਂ ਦੇਸ਼ ‘ਤੇ ਬਿਮਾਰੀ ਦਾ ਸੰਕਟ ਖੜ੍ਹਾ ਹੋ ਗਿਆ ਹੈ, ਤਾਂ ਰੇਲਵੇ ਪ੍ਰੋਟੈਕਸ਼ਨ ਫੋਰਸ ਹਰ ਕਦਮ ਉਠਾ ਰਹੀ ਹੈ ਜਿਸ ਨਾਲ ਦੇਸ਼ਵਾਸੀਆਂ ਦੀ ਮਦਦ ਕਰ ਸਕਦੀ ਹੈ ਅਤੇ ਉਨ੍ਹਾਂ ਦਾ ਮਨੋਬਲ ਵਧਾ ਸਕਦੀ ਹੈ।
ਇਹ ਵੀ ਪੜ੍ਹੋ: ਪੀਐਮ ਦੇ ਸੱਦੇ 'ਤੇ ਪੂਰੇ ਦੇਸ਼ ਨੇ ਦੀਵੇ ਬਾਲ਼ ਕੇ ਪੇਸ਼ ਕੀਤੀ ਇਕਜੁਟਤਾ: ਜੇਪੀ ਨੱਢਾ