ਭਿਲਵਾੜਾ: ਰਾਜਸਥਾਨ ਦੇ ਚਿਤੌੜਗੜ੍ਹ-ਕੋਟਾ ਐਨਐਚ -27 ਦੇ ਕੇਸਰਪੁਰਾ ਮੋੜ 'ਤੇ ਵੈਨ ਅਤੇ ਟ੍ਰੇਲਰ ਦੀ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਟੱਕਰ 'ਚ ਵੈਨ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਿਜੌਲੀਆ ਕਮਿਊਨਿਟੀ ਹਸਪਤਾਲ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ, ਜਿਥੇ ਐਤਵਾਰ ਨੂੰ ਉਨ੍ਹਾਂ ਦੇ ਸਰੀਰ ਦਾ ਪੋਸਟ ਮਾਰਟਮ ਕੀਤਾ ਜਾਵੇਗਾ।
ਭਿਲਵਾੜਾ ਜ਼ਿਲ੍ਹੇ ਦੇ ਚਿਤੌੜਗੜ੍ਹ-ਕੋਟਾ ਐਨਐਚ -27 'ਤੇ ਇੱਕ ਮਾਰੂਤੀ ਵੈਨ ਅਤੇ ਟ੍ਰੇਲਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ 4 ਲੋਕਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਬਿਜੌਲੀਆ ਥਾਣਾ ਇੰਚਾਰਜ ਵਿਨੋਦ ਕੁਮਾਰ ਮੀਣਾ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਬਿਜੌਲੀਆ ਕਮਿਊਨਿਟੀ ਹਸਪਤਾਲ ਦੀ ਮੋਰਚਰੀ 'ਚ ਰੱਖ ਦਿੱਤਾ।
ਵੈਨ ਵਿੱਚ ਸਵਾਰ 6 ਵਿਅਕਤੀ ਭਿਲਵਾੜਾ ਜ਼ਿਲ੍ਹੇ ਦੇ ਬੀਗੋਦ ਥਾਣੇ ਅਧੀਨ ਪੈਂਦੇ ਪਿੰਡ ਸਿੰਗੋਲੀ ਦੇ ਸਨ, ਤੇ ਇੱਕ ਵਿਅਕਤੀ ਬਿਜੌਲੀਆ ਥਾਣੇ ਅਧੀਨ ਪੈਂਦੇ ਪਿੰਡ ਸਲਾਵਟਿਆ ਦਾ ਰਹਿਣ ਵਾਲਾ ਸੀ। ਵੈਨ ਵਿੱਚ ਸਵਾਰ ਸਾਰੇ ਯਾਤਰੀ ਕੋਟਾ ਜ਼ਿਲ੍ਹੇ ਦੇ ਰਾਵਤਭਾਟਾ ਜਾ ਰਹੇ ਸਨ।