ਨਵੀਂ ਦਿੱਲੀ: ਬਜ਼ੁਰਗ ਨਾਗਰਿਕਾਂ ਨੂੰ ਬਜਟ ਵਿੱਚ ਰਾਹਤ ਮਿਲੀ ਹੈ। 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰਿਟਰਨ ਨਹੀਂ ਭਰਨੀ ਪਵੇਗੀ।
ਜੇ ਆਮਦਨੀ ਦਾ ਸਰੋਤ ਸਿਰਫ ਪੈਨਸ਼ਨ ਹੈ, ਤਾਂ ਟੈਕਸ ਨਹੀਂ ਭਰਨਾ ਪਵੇਗਾ।
- ਬਜ਼ੁਰਗ ਨਾਗਰਿਕਾਂ ਨੂੰ ਬਜਟ ਵਿੱਚ ਰਾਹਤ
- 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰਿਟਰਨ ਦਾਇਰ ਨਹੀਂ ਕਰਨੀ ਪਵੇਗੀ
- ਜੇ ਆਮਦਨੀ ਦਾ ਸਰੋਤ ਸਿਰਫ਼ ਪੈਨਸ਼ਨ ਹੈ ਤਾਂ ਨਹੀਂ ਭਰਨਾ ਪਵੇਗਾ ਟੈਕਸ
- 50 ਲੱਖ ਦੀ ਆਮਦਨ ਛੁਪਾਉਣ 'ਤੇ ਸਰਕਾਰ ਸਖ਼ਤ
- ਛੋਟੇ ਟੈਕਸਦਾਤਾਵਾਂ ਦੇ ਲਈ ਵਿਵਾਦ ਨਿਪਟਾਰਾ ਕਮੇਟੀ ਦਾ ਗਠਨ
- ਐਨਆਰਆਈ ਨੂੰ ਮਿਲੇਗੀ ਆਡਿਟ ਤੋਂ ਰਾਹਤ
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਛੋਟੇ ਟੈਕਸਦਾਤਾਵਾਂ ਲਈ ਮੈਂ ਇੱਕ ਵਿਵਾਦ ਹੱਲ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਕਰਦੀ ਹਾਂ ਜੋ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ। 50 ਲੱਖ ਰੁਪਏ ਤੱਕ ਦੀ ਟੈਕਸਯੋਗ ਆਮਦਨੀ ਅਤੇ 10 ਲੱਖ ਰੁਪਏ ਤੱਕ ਦੀ ਵਿਵਾਦਿਤ ਆਮਦਨ ਵਾਲੇ ਲੋਕ ਕਮੇਟੀ ਕੋਲ ਜਾ ਸਕਦੇ ਹਨ।