ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਗਵਰਨਰ ਦੀ ਇਹ ਦੂਜੀ ਅਜਿਹੀ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਦਾ ਮੁੱਖ ਟੀਚੀ ਕੋਰੋਨਾ ਮਹਾਂਮਾਰੀ ਦੁਆਰਾ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣਾ ਹੈ।
ਮੀਡੀਆ ਨੂੰ ਦਿੱਤੇ ਆਪਣੇ ਪਿਛਲੇ ਸੰਬੋਧਨ ਵਿੱਚ ਦਾਸ ਨੇ ਕਈ ਉਪਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਰੈਪੋ ਰੇਟ ਵਿੱਚ 75 ਅਧਾਰ ਅੰਕਾਂ ਦੀ ਕਟੌਤੀ ਸ਼ਾਮਲ ਸੀ। ਆਰਬੀਆਈ ਨੇ ਵੀ ਰਿਵਰਸ ਰੈਪੋ ਰੇਟ ਨੂੰ 90 ਬੇਸਿਸ ਪੁਆਇੰਟ ਤੋਂ 4 ਫੀਸਦੀ ਤੱਕ ਘਟਾ ਦਿੱਤਾ ਸੀ। ਨਕਦ ਰਿਜ਼ਰਵ ਅਨੁਪਾਤ (ਸੀ.ਆਰ.ਆਰ.) ਨੂੰ 100 ਅਧਾਰ ਅੰਕ ਘਟਾ ਕੇ 3 ਫੀਸਦੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਗਾਹਕਾਂ ਤੋਂ ਈਐੱਮਆਈ ਲੈਣਾ 3 ਮਹੀਨਿਆਂ ਲਈ ਮੁਲਤਵੀ ਕਰੇ। ਆਰਬੀਆਈ ਦੀ ਇਸ ਸਲਾਹ ਦੇ ਕਾਰਨ ਬੈਂਕਾਂ ਨੇ ਈਐੱਮਆਈ ਦੇ ਫਰੰਟ 'ਤੇ ਆਪਣੇ ਗਾਹਕਾਂ ਨੂੰ ਰਾਹਤ ਦਿੱਤੀ ਹੈ।
ਆਰਬੀਆਈ ਦੇ ਗਵਰਨਰ ਦੇ ਇਸ ਸੰਬੋਧਨ ਵਿੱਚ ਆਰਬੀਆਈ ਵੱਲੋਂ ਲੌਕਡਾਉਨ 2 ਵਿੱਚ ਵਿੱਤੀ ਰਾਹਤ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ ਜਾਂ ਆਰਬੀਆਈ ਮਾਰਕੀਟ ਵਿੱਚ ਉਧਾਰ ਦੀ ਉਪਲਬਧਤਾ ਨੂੰ ਵਧਾਉਣ ਲਈ ਉਪਾਵਾਂ ਦਾ ਐਲਾਨ ਕਰ ਸਕਦਾ ਹੈ।