ETV Bharat / bharat

ਹਵਾਈ ਫ਼ੌਜ ਦੀ ਇਸ ਹਫ਼ਤੇ ਬੈਠਕ, ਰਾਫ਼ੇਲ ਦੀ ਤਾਇਨਾਤੀ 'ਤੇ ਹੋਵੇਗੀ ਚਰਚਾ - ਐੱਲਏਸੀ

ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ ਰੇੜਕੇ ਦੇ ਵਿਚਕਾਰ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਅਸਲ ਕੰਟਰੋਲ ਰੇਖਾ (ਐੱਲਏਸੀ) ਉੱਤੇ ਚਰਚਾ ਕਰਨ ਦੇ ਲਈ ਇਸ ਹਫ਼ਤੇ ਬੈਠਕ ਕਰਨਗੇ। ਇਸ ਦੌਰਾਨ ਰਾਫ਼ੇਲ ਦੀ ਤਾਇਨਾਤੀ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ। ਰਾਫ਼ੇਲ ਦੀ ਪਹਿਲੀ ਖੇਪ ਇਸ ਮਹੀਨੇ ਦੇ ਅੰਤ ਤੱਕ ਆਵੇਗੀ। ਪੜ੍ਹੋ ਵਿਸਥਾਰ ਨਾਲ...

ਹਵਾਈ ਫ਼ੌਜ ਦੀ ਇਸ ਹਫ਼ਤੇ ਬੈਠਕ, ਰਾਫ਼ੇਲ ਦੀ ਤਾਇਨਾਤੀ 'ਤੇ ਚਰਚਾ

author img

By

Published : Jul 19, 2020, 7:01 PM IST

ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਚੀਨ ਦੇ ਨਾਲ ਵਿਰੋਧਾਭਾਸ ਜਾਰੀ ਹੈ। ਇਸ ਬਾਰੇ ਚਰਚਾ ਕਰਨ ਦੇ ਲਈ ਹਵਾਈ ਫ਼ੌਜ ਦੇ ਉੱਚ ਕਮਾਂਡਰ ਇਸ ਹਫ਼ਤੇ ਲੱਦਾਖ ਵਿੱਚ ਬੈਠਕ ਕਨਰਗੇ। ਇਸ ਦੌਰਾਨ ਰਾਫ਼ੇਲ ਲੜਾਕੂ ਜਹਾਜ਼ਾਂ ਦੀ ਭਾਰਤ-ਚੀਨ ਸੀਮਾ ਉੱਤੇ ਤਾਇਨਾਤੀ ਬਾਰੇ ਵੀ ਚਰਚਾ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਮਹੀਨੇ ਦੇ ਅੰਤ ਤੱਕ ਭਾਰਤ ਨੂੰ ਰਾਫ਼ੇਲ ਦੀ ਪਹਿਲੀ ਖੇਪ ਮਿਲਣ ਵਾਲੀ ਹੈ।

ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਚ ਕਮਾਂਡਰਾਂ ਵਿਚਕਾਰ 2 ਦਿਨਾਂ ਦੀ ਗੱਲਬਾਤ 22 ਜੁਲਾਈ ਤੋਂ ਸ਼ੁਰੂ ਹੋਵੇਗੀ।

ਸੂਤਰਾਂ ਨੇ ਦੱਸਿਆ ਕਿ ਹਵਾਈ ਫ਼ੌਜ ਮੁਖੀ ਆਰ.ਕੇ.ਐੱਸ ਭਦੌਰੀਆ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਬੈਠਕ ਦਾ ਮੁੱਖ ਮੁੱਦਾ ਪੂਰਬੀ ਲੱਦਾਖ ਅਤੇ ਉੱਤਰੀ ਸਰਹੱਦਾਂ ਉੱਤੇ ਫ਼ੌਜੀਆਂ ਦੀ 'ਮੂਹਰੇ ਤਾਇਨਾਤੀ' ਹੋਵੇਗੀ। ਇਸ ਬੈਠਕ ਵਿੱਚ 7 ਕਮਾਂਡਰ-ਇਨ-ਚੀਫ਼ ਵੀ ਸ਼ਾਮਲ ਹੋਣਗੇ।

ਹਵਾਈ ਫ਼ੌਜ ਨੇ ਆਪਣੇ ਆਧੁਨਿਕ ਲੜਾਕੂ ਜਹਾਜ਼ ਜਿਵੇਂ ਕਿ ਮਿਰਾਜ-2000, ਸੁਖੋਈ-30 ਅਤੇ ਮਿੱਗ-29 ਸਾਰਿਆਂ ਨੂੰ ਮੋਹਰੀ ਚੌਕੀਆਂ ਉੱਤੇ ਤਾਇਨਾਤ ਕੀਤਾ ਹੈ, ਜਿਸ ਰਾਹੀਂ ਸਰਹੱਦ ਉੱਤੇ ਦਿਨ-ਰਾਤ ਨਿਗਰਾਨੀ ਕੀਤੀ ਜਾ ਰਹੀ ਹੈ।

ਅਪਗ੍ਰੇਡ ਅਪਾਚੇ ਹੈਲੀਕਾਪਟਰ ਨੂੰ ਵੀ ਭਾਰਤ-ਚੀਨ ਦੀਆਂ ਮੂਹਰਲੀਆਂ ਚੌਕੀਆਂ ਉੱਤੇ ਤਾਇਨਾਤ ਕੀਤਾ ਗਿਆ ਹੈ, ਜੋ ਰਾਤ ਦੇ ਸਮੇਂ ਵੀ ਪੂਰਬੀ ਲੱਦਾਖ ਸਰਹੱਦ ਉੱਤੇ ਲਗਾਤਾਰ ਸਾਵਧਾਨੀ ਵਰਤੇ ਰਹੇ ਹਨ।

ਅਧਿਕਾਰੀ ਨੇ ਕਿਹਾ ਕਿ ਦੱਖਣੀ ਏਸ਼ੀਆਈ ਖੇਤਰ ਦੇ ਸਭ ਤੋਂ ਅਪਗ੍ਰੇਡ ਜੈਟ ਆਪਣੀਆਂ ਪ੍ਰਤੀਕੂਲ ਸਥਿਤੀਆਂ ਵਿੱਚ ਹਵਾਈ ਫ਼ੌਜ ਨੂੰ ਅਹਿਮੀਅਤ ਦੇਣ ਜਾ ਰਹੇ ਹਨ, ਕਿਉਂਕਿ ਉਹ ਸਭ ਤੋਂ ਅਪਗ੍ਰੇਡ ਹਥਿਆਰਾਂ ਨਾਲ ਲੈਸ ਹੈ।

ਉਨ੍ਹਾਂ ਨੇ ਕਿਹਾ ਕਿ ਇੰਡੀਆ ਸਪੈਸਿਫਿਕ ਇਨਹਾਂਸਮੈਂਟ (ਭਾਰਤ ਦੇ ਖ਼ਾਸ ਸੁਧਾਰ) ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਲੰਬੀ ਦੂਰੀ ਦੇ ਹਥਿਆਰਾਂ ਵਰਗੇ ਮੀਟਿਅਰ ਏਅਰ ਟੂ ਏਅਰ ਮਿਜ਼ਾਇਲ ਭਾਰਤ ਨੂੰ ਚੀਨ ਅਤੇ ਪਾਕਿਸਤਾਨ ਨਾਲੋਂ ਮੋਹਰੀ ਰੱਖਣਗੇ। ਹਵਾਈ ਫ਼ੌਜ ਰੂਸੀ ਮੂਲ ਦੇ ਜਹਾਜ਼ਾਂ ਦੇ ਨਾਲ ਫ਼੍ਰਾਂਸਿਸੀ ਫ਼ੌਜੀਆਂ ਦੇ ਏਕੀਕਰਨ ਉੱਤੇ ਵੀ ਕੰਮ ਕਰ ਰਹੀ ਹੈ।

ਇਸ ਯੋਜਨਾ ਦੇ ਲਈ ਭਾਰਤੀ ਸਮਝੌਤੇ ਦੇ ਮੁਖੀ ਦੇ ਰੂਪ ਵਿੱਚ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ ਨੂੰ ਖ਼ਤਮ ਕਰਨ ਦੇ ਭਾਰਤੀ ਹਵਾਈ ਫ਼ੌਜ ਮੁਖੀ ਨੇ ਮੁੱਖ ਭੂਮਿਕਾ ਨਿਭਾਈ ਹੈ, ਜਿਸ ਦੇ ਤਹਿਤ ਲਗਭਗ 60,000 ਕਰੋੜ ਰੁਪਏ ਦੇ 36 ਰਾਫ਼ੇਲ ਜੈੱਟ ਆਪਾਤਕਾਲੀਨ ਖ਼ਰੀਦ ਦੇ ਤਹਿਤ ਭਾਰਤ ਆਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.