ਪਟਨਾ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਅੱਜ ਦੁਪਹਿਰ ਅੰਤਮ ਸਸਕਾਰ ਕੀਤਾ ਜਾਵੇਗਾ। ਪਟਨਾ ਦੇ ਦੀਘਾ ਘਾਟ 'ਤੇ ਰਾਜਸੀ ਸਨਮਾਨਾਂ ਨਾਲ ਅੰਤਮ ਵਿਦਾਈ ਦਿੱਤੀ ਜਾਵੇਗੀ।
ਸਸਕਾਰ ਤੋਂ ਪਹਿਲਾਂ ਦਿਵੰਗਤ ਐਲਜੇਪੀ ਆਗੂ ਪਾਸਵਾਨ ਦਾ ਮ੍ਰਿਤਕ ਸ਼ਰੀਰ ਅੰਤਮ ਦਰਸ਼ਨਾਂ ਲਈ ਬੇਰਿੰਗ ਰੋਡ ਸਥਿਤ ਉਨ੍ਹਾਂ ਦੇ ਆਵਾਸ ਸਥਾਨ 'ਤੇ ਰੱਖਿਆ ਗਿਆ ਹੈ।
ਰਾਮ ਵਿਲਾਸ ਪਾਸਵਾਨ ਕੇਂਦਰ 'ਚ ਖ਼ੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਸਨ।
ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਬਿਮਾਰ ਚਲਦਿਆਂ ਪਾਸਵਾਨ ਨੇ ਵੀਰਵਾਰ ਰਾਤ ਆਖ਼ਰੀ ਸਾਹ ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਟਵੀਟ ਕਰ ਦਿੱਤੀ ਸੀ। ਦਿੱਗਜ ਮੰਤਰੀ ਪਾਸਵਾਨ ਦੇ ਦੇਹਾਂਤ ਨਾਲ ਜਿੱਥੇ ਉਨ੍ਹਾਂ ਦੇ ਘਰ ਪਰਿਵਾਰ ਅਤੇ ਰਿਹਾਇਸ਼ੀ ਜ਼ਿਲ੍ਹੇ 'ਚ ਮਾਤਮ ਪਸਰਿਆ ਹੈ ਉੱਥੇ ਹੀ ਭਾਰਤ ਦੀ ਰਾਜਨੀਤੀ ਨੂੰ ਵੀ ਘਾਟਾ ਪਿਆ ਹੈ।
ਰਾਮ ਵਿਲਾਸ ਪਾਸਵਾਨ ਦੀ ਯਾਦ 'ਚ ਵੈਸ਼ਾਲੀ ਜ਼ਿਲ੍ਹੇ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਹਾਜੀਪੁਰ ਜੰਕਸ਼ਨ ਦਾ ਨਾਅ ਰਾਮ ਵਿਲਾਸ ਪਾਸਵਾਨ ਦੇ ਨਾਂਅ 'ਤੇ ਰੱਖੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।