ETV Bharat / bharat

ਰਾਮ ਮੰਦਿਰ ਭੂਮੀ ਪੂਜਨ: ਯੋਗੀ ਆਦਿਤਿਆ ਨਾਥ ਨੇ ਤਿਆਰੀਆਂ ਦਾ ਲਿਆ ਜਾਇਜ਼ਾ - ਅਯੁੱਧਿਆ

ਅਯੁੱਧਿਆ ਵਿੱਚ ਭਗਵਾਨ ਰਾਮ ਦੇ ਵਿਸ਼ਾਲ ਮੰਦਿਰ ਦੇ ਨਿਰਮਾਣ ਦੀ ਰਸਮ ਸੋਮਵਾਰ ਸਵੇਰ ਤੋਂ 'ਗੌਰੀ ਗਨੇਸ਼' ਦੀ ਪੂਜਾ ਨਾਲ ਸ਼ੁਰੂ ਹੋ ਗਈ ਹੈ। ਰਾਮ ਮੰਦਿਰ ਦਾ ਨੀਂਹ ਪੱਥਰ 5 ਅਗੱਸਤ ਨੂੰ ਭਗਵਾਨ ਰਾਮ ਦੇ ਜਨਮ ਦੇ ਮਹੂਰਤ ਵਿੱਚ ਰੱਖਿਆ ਜਾਵੇਗਾ। ਉਧਰ, ਉਮਾ ਭਾਰਤੀ ਨੇ ਮੰਦਿਰ ਦੇ ਟਰੱਸਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇਗੀ।

ਰਾਮ ਮੰਦਿਰ ਭੂਮੀ ਪੂਜਨ ਦੀ ਰਸਮ 'ਗੌਰੀ ਗਨੇਸ਼' ਦੀ ਪੂਜਾ ਨਾਲ ਸ਼ੁਰੂ

author img

By

Published : Aug 3, 2020, 1:19 PM IST

Updated : Aug 3, 2020, 4:43 PM IST

ਅਯੁੱਧਿਆ: ਸ੍ਰੀ ਰਾਮ ਜਨਮ-ਭੂਮੀ ਅਯੁੱਧਿਆ ਵਿੱਚ 5 ਅਗਸਤ ਨੂੰ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਤਿੰਨ ਦਿਨ ਚੱਲਣ ਵਾਲੇ ਰਾਮ ਮੰਦਿਰ ਦੇ ਭੂਮੀ ਪੂਜਨ ਦੀ ਰਸਮ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਪਲਾਂ ਨੂੰ ਤਿਉਹਾਰ ਵੱਜੋਂ ਮਨਾਉਣ ਲਈ ਅਯੁੱਧਿਆ ਵਿੱਚ ਵਿਸ਼ਾਲ ਤਿਆਰੀ ਕੀਤੀ ਗਈ ਹੈ। ਭਗਵਾਨ ਗੌਰੀ ਗਨੇਸ਼ ਦੀ ਪੂਜਾ ਦੇ ਨਾਲ ਹੀ ਸ੍ਰੀ ਰਾਮ ਜਨਮ-ਭੂਮੀ ਦੀ ਰਸਮ ਸ਼ੁਰੂ ਹੋ ਗਈ।

ਸੋਮਵਾਰ ਨੂੰ ਮੌਕੇ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ ਪੁੱਜ ਕੇ ਰਾਮ ਮੰਦਿਰ ਭੂਮੀ ਪੂਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਧਰ, ਭਾਜਪਾ ਆਗੂ ਉਮਾ ਭਾਰਤੀ ਨੇ ਮੰਦਿਰ ਦੇ ਟਰੱਸਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਰਾਮ ਮੰਦਿਰ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ਰਾਮ ਮੰਦਿਰ ਭੂਮੀ ਪੂਜਨ ਦੀ ਰਸਮ 'ਗੌਰੀ ਗਨੇਸ਼' ਦੀ ਪੂਜਾ ਨਾਲ ਸ਼ੁਰੂ
ਰਾਮ ਮੰਦਿਰ ਭੂਮੀ ਪੂਜਨ ਦੀ ਰਸਮ 'ਗੌਰੀ ਗਨੇਸ਼' ਦੀ ਪੂਜਾ ਨਾਲ ਸ਼ੁਰੂ

ਭੂਮੀ ਪੂਜਨ ਵਾਲੇ ਦਿਨ ਦੋ ਪਹਿਨਾਵੇ ਪਹਿਨਣਗੇ ਰਾਮ ਲੱਲਾ

ਰਾਮ ਮੰਦਿਰ ਭੂਮੀ ਪੂਜਨ ਦੇ ਦਿਨ ਰਾਮ ਲੱਲਾ ਲਈ ਵਿਸ਼ੇਸ਼ ਪਹਿਨਾਵੇ ਤਿਆਰ ਕੀਤੇ ਗਏ ਹਨ। ਭਗਵਾਨ ਇਸ ਦਿਨ 9 ਰਤਨਾਂ ਨਾਲ ਜੜੇ ਪਹਿਨਾਵੇ ਪਹਿਨਣਗੇ। ਇਕ ਹਰੇ ਅਤੇ ਦੂਜਾ ਕੇਸਰੀਆ ਰੰਗ ਦਾ ਪਹਿਨਾਵਾ ਹੈ। ਹੁਣ ਤੱਕ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਭਗਵਾਨ ਇਕ ਦਿਨ ਵਿੱਚ ਦੋ ਪਹਿਨਾਵੇ ਪਹਿਨਣਗੇ।

ਭਗਵਾਨ ਰਾਮ ਲਈ ਪਿਛਲੇ ਲਗਭਗ 30 ਸਾਲਾਂ ਤੋਂ ਪਹਿਨਾਵਾ ਤਿਆਰ ਕਰਦੇ ਆ ਰਹੇ ਦਰਜੀ ਭਗਵਤ ਪ੍ਰਸਾਦ ਨੇ ਦੱਸਿਆ ਕਿ ਅਯੁੱਧਿਆ ਵਿੱਚ ਧਰਮ ਆਚਾਰੀਆ ਪੰਡਿਤ ਕਲਿਕ ਰਾਮ ਨੇ ਪਹਿਨਾਵੇ ਲਈ ਆਰਡਰ ਦਿੱਤਾ ਸੀ। ਵੱਖ-ਵੱਖ ਦਿਨਾਂ ਲਈ ਵੱਖ-ਵੱਖ ਪਹਿਨਾਵੇ ਤਿਆਰ ਕੀਤੇ ਗਏ ਹਨ। ਸੋਮਵਾਰ ਲਈ ਸਫੇਦ, ਮੰਗਲਵਾਰ ਲਈ ਲਾਲ ਅਤੇ ਬੁੱਧਵਾਰ ਲਈ ਹਰੇ ਰੰਗ ਦਾ ਵਿਸ਼ੇਸ਼ ਪਹਿਨਾਵਾ ਤਿਆਰ ਕੀਤਾ ਗਿਆ ਹੈ। ਇਸ ਵਾਰੀ ਕੇਸਰੀਆ ਰੰਗ ਦਾ ਪਹਿਨਾਵਾ ਭਗਵਾਨ ਨੂੰ ਪਹਿਨਾਉਣ ਲਈ ਬਣਾਇਆ ਗਿਆ ਹੈ।

ਅੱਜ ਹਨੂੰਮਾਨਗੜ੍ਹ ਵਿੱਚ ਪੂਜਨ ਤੋਂ ਬਾਅਦ ਰਾਮ ਜਨਮ-ਭੂਮੀ ਵਿੱਚ ਭਗਵਾਨ ਗੌਰੀ ਗਨੇਸ਼ ਦੀ ਪੂਜਾ ਨਾਲ ਰਾਮ ਮੰਦਿਰ ਭੂਮੀ ਪੂਜਨ ਦੀ ਰਸਮ ਸ਼ੁਰੂ ਹੋ ਗਈ।

Last Updated : Aug 3, 2020, 4:43 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.