ਗੁਹਾਟੀ (ਅਸਮ): ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰਸੱਤ ਸਰਹੱਦੀ ਰਾਜਾਂ ਅਤੇਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 43 ਪੁਲਾਂ ਦਾ ਉਦਘਾਟਨ ਕਰਨਗੇ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਮਹੱਤਵਪੂਰਨ ਸੁਰੰਗ ਦਾ ਨੀਂਹ ਪੱਥਰ ਵੀ ਰੱਖਣਗੇ।
ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਹਰਸ਼ਵਰਧਨ ਪਾਂਡੇ ਨੇ ਕਿਹਾ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਬਣਾਏ ਗਏ 43 ਪੁਲਾਂ ਵਿੱਚੋਂ 10 ਜੰਮੂ-ਕਸ਼ਮੀਰ ਵਿੱਚ, 8 ਉੱਤਰਾਖੰਡ ਅਤੇ 8 ਅਰੁਣਾਚਲ ਪ੍ਰਦੇਸ਼ ਵਿੱਚ, 7 ਲੱਦਾਖ ਵਿੱਚ, ਪੰਜਾਬ ਅਤੇ ਸਿੱਕਿਮ ਵਿੱਚ 4-4 ਅਤੇ ਹਿਮਾਚਲ ਪ੍ਰਦੇਸ਼ ਵਿੱਚ 2 ਪੁਲ ਹਨ।
ਰੱਖਿਆ ਮੰਤਰੀ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿਖੇ ਨੇਚੀਫੂ ਸੁਰੰਗ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਸੁਰੰਗ ਤੋਂ ਸੂਬੇ ਦੀ ਰਾਜਧਾਨੀ ਈਟਾਨਗਰ ਦੇ ਉੱਤਰ ਪੱਛਮ ਵਿੱਚ ਅਤੇ ਚੀਨ ਦੀ ਸਰਹੱਦ ਲ ਲਗਦੀ 448 ਕਿਲੋਮੀਟਰ ਦੀ ਤਵਾਂਗ ਤੱਕ ਦੀ ਯਾਤਰਾ ਦਾ ਸਮਾਂ ਘਟਾਉਣ ਦੀ ਉਮੀਦ ਹੈ।
(ਆਈਐਨਐਸ ਰਿਪੋਰਟ)