ਨਵੀਂ ਦਿੱਲੀ: ਭਾਰਤ ਵਿੱਚ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਦਰਅਸਲ 4 ਦਸੰਬਰ 'ਆਪਰੇਸ਼ਨ ਟ੍ਰਾਈਡੇਂਟ' ਦੌਰਾਨ ਪੀਐੱਨਐੱਸ ਖੈਬਰ ਸਣੇ ਪਾਕਿਸਤਾਨੀ ਜਹਾਜ਼ਾਂ ਨੂੰ ਖ਼ਤਮ ਕਰਨ ਦੀ ਉਪਲੱਬਧੀ ਦੇ ਮੌਕੇ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨੇਤਾਵਾਂ ਨੇ ਵਧਾਈਆਂ ਦਿੱਤੀਆਂ।
ਰਾਜਨਾਥ ਸਿੰਘ ਨੇ ਵੀ ਜਲ ਸੈਨਾ ਦਿਵਸ ਮੌਕੇ ਦੇਸ਼ ਦੇ ਰਖਵਾਲਿਆਂ ਨੂੰ ਸਲਾਮ ਕੀਤਾ....
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਦੇਸ਼ ਦੇ ਬਹਾਦੁਰ ਫ਼ੌਜੀਆਂ ਨੂੰ ਸਲਾਮ ਕੀਤਾ