ETV Bharat / bharat

ਰਾਜਸਥਾਨ ਸਿਆਸੀ ਸੰਕਟ: ਸਚਿਨ ਪਾਇਲਟ ਨੂੰ ਫਿਲਹਾਲ ਰਾਹਤ, ਸ਼ੁੱਕਰਵਾਰ ਨੂੰ HC ਸੁਣਾਵੇਗਾ ਫ਼ੈਸਲਾ

author img

By

Published : Jul 21, 2020, 3:39 PM IST

Updated : Jul 21, 2020, 9:38 PM IST

ਰਾਜਸਥਾਨ ‘ਚ ਜਾਰੀ ਸਿਆਸੀ ਘਮਸਾਨ ਦਰਮਿਆਨ ਅੱਜ ਇੱਕ ਪਾਸੇ ਜੈਪੁਰ ‘ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਚੱਲ ਰਹੀ ਹੈ ਤੇ ਦੂਜੇ ਪਾਸੇ ਰਾਜਸਥਾਨ ਹਾਈ ਕੋਰਟ ‘ਚ ਸਚਿਨ ਪਾਇਲਟ ਤੇ 18 ਹੋਰ ਬਾਗੀ ਵਿਧਾਇਕਾਂ ਦੀ ਅਪੀਲ ‘ਤੇ ਸੁਣਵਾਈ ਹੋਈ, ਜਿਸ ‘ਤੇ ਹਾਈ ਕੋਰਟ 24 ਜੁਲਾਈ ਨੂੰ ਫ਼ੈਸਲਾ ਸੁਣਾਏਗਾ।

HC to give verdict on Friday
ਸਚਿਨ ਪਾਇਲਟ ਨੂੰ ਫਿਲਹਾਲ ਰਾਹਤ

ਜੈਪੁਰ: ਕਾਂਗਰਸ ਵਿਧਾਇਕ ਦਲ ਦੀ ਬੈਠਕ ਜੈਪੁਰ ਵਿੱਚ ਜਾਰੀ ਹੈ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਹ ਮੀਟਿੰਗ ਕਰ ਰਹੇ ਹਨ। ਦੱਸ ਦੇਈਏ ਕਿ ਇਹ ਮੀਟਿੰਗ ਹੋਟਲ ਫੇਅਰਮੌਂਟ ਵਿਖੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਨਿਰਧਾਰਤ ਕੀਤਾ ਗਿਆ ਸੀ। ਬੈਠਕ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਇਲਾਵਾ ਕਾਂਗਰਸ ਨੇਤਾ ਅਜੇ ਮਾਕਨ, ਸੂਬਾ ਇਕਾਈ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਵੀ ਮੌਜੂਦ ਹਨ।

ਉਧਰ ਦੂਜੇ ਪਾਸੇ ਰਾਜਸਥਾਨ ਹਾਈ ਕੋਰਟ ‘ਚ ਸਚਿਨ ਪਾਇਲਟ ਤੇ 18 ਹੋਰ ਬਾਗੀ ਵਿਧਾਇਕਾਂ ਦੀ ਅਪੀਲ ‘ਤੇ ਸੁਣਵਾਈ ਹੋਈ, ਜਿਸ ‘ਤੇ ਹਾਈ ਕੋਰਟ ਨੇ ਫਿਲਹਾਲ ਪਾਇਲਟ ਨੂੰ ਰਾਹਤ ਦਿੱਤੀ ਹੈ ਤੇ 24 ਜੁਲਾਈ ਨੂੰ ਫੈਸਲਾ ਸੁਣਾਏਗਾ।

ਇਸ ਤੋਂ ਪਹਿਲਾ ਅੱਜ ਦੂਜੇ ਦਿਨ ਮਾਮਲੇ ਦੀ ਸੁਣਵਾਈ ਦੌਰਾਨ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸਚਿਨ ਪਾਇਲਟ ਦਾ ਪੱਖ ਰੱਖਿਆ ਤੇ ਕੇਸ ‘ਚ 6 ਕਮੀਆਂ ਦੱਸੀਆਂ।

ਚੀਫ਼ ਜਸਟਿਸ ਇੰਦਰਜੀਤ ਮਹਾਂਤੀ ਅਤੇ ਜਸਟਿਸ ਪ੍ਰਕਾਸ਼ ਗੁਪਤਾ ਦਾ ਬੈਂਚ ਇਸ ਕੇਸ ਦੀ ਸੁਣਵਾਈ ਕਰ ਰਿਹਾ ਹੈ। ਕੇਸ ਦੀ ਸੁਣਵਾਈ ਸੋਮਵਾਰ ਸਵੇਰੇ ਸ਼ੁਰੂ ਹੋਈ ਅਤੇ ਸ਼ਾਮ ਤੱਕ ਜਾਰੀ ਰਹੀ।

Last Updated : Jul 21, 2020, 9:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.