ETV Bharat / bharat

ਰਾਜਸਥਾਨ ਦੇ ਸਿਆਸੀ ਸੰਕਟ 'ਚ ਹੁਣ ਸ਼ੁਰੂ ਹੋਈਆਂ ਮਾਈਂਡ ਗੇਮਜ਼, ਪਾਇਲਟ ਦੇ ਪੱਤੇ ਖੁੱਲ੍ਹਣੇ ਬਾਕੀ - ਸਚਿਨ ਪਾਇਲਟ

ਰਾਜਸਥਾਨ ਵਿੱਚ ਸਿਆਸੀ ਸੰਕਟ ਚੌਥੇ ਦਿਨ ਵੀ ਜਾਰੀ ਹੈ। ਇਸ ਦੇ ਨਾਲ ਹੀ ਪਾਇਲਟ ਕੈਂਪ ਦੇ 19 ਵਿਧਾਇਕਾਂ ਨੂੰ ਨੋਟਿਸ ਭੇਜਣ ਨਾਲ ਹੀ ਮਾਈਂਡ ਗੇਮ ਸ਼ੁਰੂ ਹੋ ਗਈ ਹੈ।

ਰਾਜਸਥਾਨ ਦੇ ਸਿਆਸੀ ਸੰਕਟ 'ਚ ਹੁਣ ਸ਼ੁਰੂ ਹੋਇਆ ਮਾਈਂਡ ਗੇਮ.... ਪਾਇਲਟ ਦੇ ਪੱਤੇ ਖੁਲ੍ਹਨੇ ਬਾਕੀ

author img

By

Published : Jul 15, 2020, 5:01 PM IST

ਜੈਪੁਰ: ਪਿਛਲੇ 4 ਦਿਨਾਂ ਤੋਂ ਰਾਜ ਵਿੱਚ ਲਗਾਤਾਰ ਚੱਲ ਰਹੇ ਸਿਆਸੀ ਸੰਕਟ ਵਿੱਚ ਹਰ ਦਿਨ ਨਵਾਂ ਮੋੜ ਆ ਰਿਹਾ ਹੈ। ਮੰਗਲਵਾਰ ਨੂੰ ਵੱਡੇ ਪੱਧਰ 'ਤੇ ਪਾਇਲਟ ਕੈਂਪ ਨੂੰ ਬਾਹਰ ਦਾ ਰਾਹ ਵਿਖਾਉਣ ਤੋਂ ਬਾਅਦ ਹੁਣ ਗਹਿਲੋਤ ਸਰਕਾਰ ਅਤੇ ਪਾਇਲਟ ਕੈਂਪ ਦੇ ਵਿਚਕਾਰ ਮਾਈਂਡ ਗੇਮ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਇਸ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਇਹ ਖ਼ਬਰ ਆਈ ਕਿ ਪਾਇਲਟ ਸਣੇ 19 ਵਿਧਾਇਕਾਂ ਨੂੰ ਸਪੀਕਰ ਵੱਲੋਂ ਨੋਟਿਸ ਭੇਜੇ ਗਏ ਹਨ।

ਰਾਜਸਥਾਨ ਵਿੱਚ ਸਿਆਸੀ ਘਸਮਾਨਨ ਅੱਜ ਚੌਥੇ ਦਿਨ ਵੀ ਜਾਰੀ ਹੈ। ਸਚਿਨ ਪਾਇਲਟ ਨੇ ਜਿਸ ਤਰੀਕੇ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਨਾਲ ਨਹੀਂ ਜਾਣਗੇ ਤਾਂ ਅਜਿਹੇ 'ਚ ਹਰ ਕੋਈ ਸੋਚ ਰਿਹਾ ਹੈ ਕਿ ਆਖ਼ਿਰ ਸਚਿਨ ਪਾਇਲਟ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ।

ਹੁਣ ਤੱਕ ਨਾ ਤਾਂ ਸਚਿਨ ਪਾਇਲਟ ਖੁਦ ਮੀਡੀਆ ਦੇ ਸਾਹਮਣੇ ਆਏ ਹਨ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਾਂਗਰਸ ਪਾਰਟੀ ਦਾ ਜ਼ਿਕਰ 'ਬਾਇਓ' ਹਟਾਇਆ ਹੈ।

ਉਨ੍ਹਾਂ ਨੇ ਅਕਾਊਂਟ ਤੋਂ ਡਿਪਟੀ ਸੀਐੱਮ ਲਿਖਿਆ ਹੋਇਆ ਤਾਂ ਹਟਾ ਦਿੱਤਾ ਹੈ, ਪਰ ਉਹ ਹੁਣ ਵੀ ਕਾਂਗਰਸ ਦੇ ਟੋਂਕ ਤੋਂ ਵਿਧਾਇਕ ਬਣੇ ਹੋਏ ਹਨ। ਅਜਿਹੀ ਸਥਿਤੀ ਵਿੱਚ ਕਾਂਗਰਸ ਪਾਰਟੀ ਨੇ ਦਬਾਅ ਦੀ ਰਾਜਨੀਤੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ।

ਪਾਇਲਟ ਕੈਂਪ ਵਿੱਚ ਮੌਜੂਦ ਸਾਰੇ ਵਿਧਾਇਕਾਂ ਨੂੰ ਅਸੈਂਬਲੀ ਸਪੀਕਰ ਵੱਲੋਂ ਵਿਹਪ ਦੀ ਉਲੰਘਣਾ ਕਰਨ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਸਾਰੇ ਵਿਧਾਇਕਾਂ ਦੇ ਘਰ ਦੇ ਬਾਹਰ ਚਿਪਕਾਏ ਜਾ ਰਹੇ ਹਨ। ਇਹ ਸਪੱਸ਼ਟ ਹੈ ਕਿ ਜੇ ਇਹ ਵਿਧਾਇਕ ਵਾਪਸ ਨਹੀਂ ਆਏ ਤਾਂ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਖ਼ਤਰਾ ਹੋ ਸਕਦਾ ਹੈ।

ਸਚਿਨ ਪਾਇਲਟ ਕੈਂਪ ਦੇ ਵਿਧਾਇਕ ਮਾਨੇਸਰ ਦੇ ਹੋਟਲ ਵਿੱਚ ਠਹਿਰੇ ਹੋਏ ਹਨ। ਸੂਤਰਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ 2 ਵਿਧਾਇਕ ਰਵਾਨਾ ਹੋ ਚੁੱਕੇ ਹਨ। ਇਸ ਦੇ ਪਿੱਛੇ ਕਾਰਨ ਨੋਟਿਸ ਦੀ ਪ੍ਰਕਿਰਿਆ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਠੋਸ ਰੂਪ ਵਿਚ ਕੁਝ ਕਹਿਣਾ ਸੰਭਵ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.