ETV Bharat / bharat

ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਕਾਰਨ ਪਾਣੀ 'ਚ ਡੁੱਬੇ ਖੇਤਰ, ਤੇਲੰਗਾਨਾ 'ਚ ਅਲਰਟ ਜਾਰੀ - ਗੁਜਰਾਤ ਵਿੱਚ ਤੇਜ਼ ਮੀਂਹ

ਦੇਸ਼ ਭਰ ਦੇ ਕਈ ਸੂਬਿਆਂ 'ਚ ਲਗਾਤਾਰ ਪੈ ਰਹੇ ਮੀਂਹ ਨੇ ਹੜ੍ਹ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਅਸਮ 'ਚ ਕਈ ਇਲਾਕੇ ਹੜ੍ਹ ਦੇ ਪਾਣੀ 'ਚ ਡੁੱਬ ਗਏ ਹਨ। ਜਦੋਂ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਕਾਰਨ ਪਾਣੀ 'ਚ ਡੁੱਬੇ ਖੇਤਰ

author img

By

Published : Aug 16, 2020, 12:47 PM IST

Updated : Aug 16, 2020, 1:09 PM IST

ਨਵੀਂ ਦਿੱਲੀ: ਲਗਾਤਾਰ ਮੀਂਹ ਪੈਣ ਕਾਰਨ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਹੜ੍ਹ ਆਉਣ ਨਾਲ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਹੜ੍ਹ ਨਾਲ ਗੰਭੀਰ ਸਥਿਤੀ ਬਣੀ ਹੋਈ ਹੈ। ਸਰਯੂ ਨਦੀ ਨੇ ਤਬਾਹੀ ਮਚਾਈ ਹੋਈ ਹੈ। ਇਸ ਹੜ੍ਹ 'ਚ ਲਗਭਗ 55 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਲਗਾਤਾਰ ਮੀਂਹ ਪੈਣ ਅਤੇ ਨੇਪਾਲ ਵੱਲੋਂ ਪਾਣੀ ਛੱਡਣ ਕਾਰਨ ਤਰਾਈ ਖੇਤਰ ਵਿੱਚ ਖੇਤ ਤੇ ਘਰਾਂ ਸਮੇਤ ਦਰਜਨਾਂ ਪਿੰਡ ਪਾਣੀ ਵਿੱਚ ਡੁੱਬ ਗਏ ਹਨ।

ਬਿਹਾਰ ਦੇ ਕਈ ਜ਼ਿਲ੍ਹੇ ਹੜ੍ਹ ਕਾਰਨ ਪ੍ਰਭਾਵਤ

ਬਿਹਾਰ ਦੇ 15 ਜ਼ਿਲ੍ਹੇ ਹੜ੍ਹ ਆਉਣ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹਨ। ਸਮਸਤੀਪੁਰ, ਦਰਭੰਗਾ, ਸੀਤਾਮੜੀ, ਸ਼ਿਵਹਾਰ, ਸੁਪੌਲ, ਕਿਸ਼ਨਗੰਜ ਅਤੇ ਪੂਰਬੀ ਚੰਪਾਰਣ ਸਮੇਤ ਕਈ ਜ਼ਿਲ੍ਹਿਆਂ ਦੇ ਲੋਕ ਹੜ੍ਹ ਦੇ ਪਾਣੀ ਤੋਂ ਪ੍ਰੇਸ਼ਾਨ ਹਨ। ਬਾਗਮਤੀ, ਕੋਸ਼ੀ ਅਤੇ ਬੁੜੀ ਗੰਡਕ ਨਦੀ ਵਿੱਚ ਹੜ੍ਹ ਦੇ ਪਾਣੀ ਕਾਰਨ ਜ਼ਿਲ੍ਹੇ ਦੇ 9 ਬਲਾਕਾਂ ਦੇ 134 ਪਿੰਡ ਪ੍ਰਭਾਵਤ ਹਨ।

ਗੁਜਰਾਤ ਵਿੱਚ ਨਦੀਆਂ ਦਾ ਭਿਆਨਕ ਰੂਪ

ਗੁਜਰਾਤ ਵਿੱਚ ਤੇਜ਼ ਮੀਂਹ ਕਾਰਨ ਨਦੀਆਂ ਨੇ ਭਿਆਨਕ ਰੂਪ ਧਾਰ ਲਿਆ ਹੈ। ਸੂਰਤ ਦੀ ਸੜਕਾਂ ਦੀਆਂ ਸੜਕਾਂ ਹੜ੍ਹ ਦੇ ਪਾਣੀ 'ਚ ਡੁੱਬ ਗਈਆਂ ਹਨ ਜਿਸ ਕਾਰਨ ਸਾਰੋਲੀ ਖੇਤਰ ਦਾ ਸ਼ਹਿਰ ਤੋਂ ਸੰਪਰਕ ਟੁੱਟ ਗਿਆ ਹੈ। ਦੱਖਣੀ ਗੁਜਰਾਤ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਸੂਰਤ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ।

ਅਸਮ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਕਈ ਹਜ਼ਾਰ ਲੋਕ

ਅਸਾਮ ਦੇ 3 ਜ਼ਿਲ੍ਹੇ ਅਜੇ ਵੀ ਹੜ੍ਹਾਂ ਤੋਂ ਪ੍ਰਭਾਵਤ ਹਨ। ਧੇਮਾਜੀ, ਲਖੀਮਪੁਰ ਅਤੇ ਬਾਸਕਾ ਜ਼ਿਲ੍ਹਿਆਂ ਦੇ 36 ਪਿੰਡਾਂ ਵਿੱਚ ਅਜੇ ਵੀ ਪਾਣੀ ਭਰ ਰਿਹਾ ਹੈ। ਹੜ੍ਹ ਨਾਲ ਸਭ ਤੋਂ ਵੱਧ 10,600 ਲੋਕ ਲਖੀਮਪੁਰ 'ਚ ਪ੍ਰਭਾਵਤ ਹਨ। ਜੋਰਹਾਟ ਅਤੇ ਸੋਨੀਤਪੁਰ ਜ਼ਿਲ੍ਹਿਆਂ ਵਿੱਚ ਬ੍ਰਹਮਪੁੱਤਰ ਨਦੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ।

ਤੇਲੰਗਾਨਾ 'ਚ ਅਲਰਟ ਜਾਰੀ

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅਲਰਟ ਜਾਰੀ ਕਰ ਦਿੱਤਾ ਹੈ, ਕਿਉਂਕਿ ਸੂਬੇ 'ਚ ਬੀਤੇ 4 ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਕੁਝ ਹਿੱਸਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ।

ਮੀਂਹ ਕਾਰਨ ਵਾਰੰਗਲ ਕਸਬੇ ਦੇ ਕੁਝ ਹਿੱਸੇ ਪਾਣੀ ਵਿੱਚ ਡੁੱਬ ਗਏ ਹਨ। ਸਥਾਨਕ ਅਧਿਕਾਰੀਆਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ। ਉਹ ਲਗਾਤਾਰ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਸ਼ਿਫਤ ਕਰ ਰਹੇ ਹਨ।

Last Updated : Aug 16, 2020, 1:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.