ETV Bharat / bharat

ਖੇਤੀ ਕਾਨੂੰਨ ਵਿਰੁੱਧ ਰਾਹੁਲ ਗਾਂਧੀ ਅੱਜ ਕਰਨਗੇ ਰਾਸ਼ਟਰਪਤੀ ਭਵਨ ਤੱਕ ਮਾਰਚ - farmers protest

ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਸਵੇਰੇ 10.45 ਵਜੇ ਵਿਜੇ ਚੌਂਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨਗੇ। ਇਸ ਦੀ ਜਾਣਕਾਰੀ ਕਾਂਗਰਸ ਸਾਂਸਦ ਸੁਰੇਸ਼ ਨੇ ਦਿੱਤੀ ਹੈ।

ਫ਼ੋਟੋ
ਫ਼ੋਟੋ
author img

By

Published : Dec 24, 2020, 11:13 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਦਿੱਲੀ ਅੰਦੋਲਨ ਚੱਲ ਰਿਹਾ ਹੈ। ਅੱਜ ਇਹ ਅੰਦੋਲਨ 29 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨਾਂ ਦੇ ਇਸ ਅੰਦੋਲਨ ਨੂੰ ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ ਹਰ ਕੋਈ ਕਿਸਾਨਾਂ ਦੇ ਨਾਲ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਸਵੇਰੇ 10.45 ਵਜੇ ਵਿਜੇ ਚੌਂਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨਗੇ। ਇਸ ਦੀ ਜਾਣਕਾਰੀ ਕਾਂਗਰਸ ਸਾਂਸਦ ਨੇ ਦਿੱਤੀ ਹੈ।

  • I could not understand what is 'black' in these farm laws. This 'tukde-tukde gang' is the one instigating and misleading the farmers. So far, no one could explain the 'black laws': Madhya Pradesh Minister Narottam Mishra on Congress supporting farmers' agitation https://t.co/DTlrzNl8JC

    — ANI (@ANI) December 23, 2020 " class="align-text-top noRightClick twitterSection" data=" ">

ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਮਾਰਚ ਵਿੱਚ ਕਾਂਗਰਸੀ ਸੰਸਦ ਵੀ ਹਿੱਸਾ ਲੈਣਗੇ। ਮਾਰਚ ਕਰਨ ਉਪੰਰਤ ਰਾਹੁਲ ਅਤੇ ਹੋਰ ਵੀ ਉੱਘੇ ਨੇਤਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀ ਦਖ਼ਲਅੰਦਾਜ਼ੀ ਦੇ ਲਈ 2 ਕਰੋੜ ਦਸਤਖ਼ਤ ਵਾਲਾ ਮੰਗ ਪੱਤਰ ਪੇਸ਼ ਕਰਨਗੇ।

ਕਾਂਗਰਸੀ ਨੇਤਾਵਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਕਾਂਗਰਸ ਨੇਤਾ ਕਮਲਨਾਥ ਜੋ 15 ਮਹੀਨੇ ਵਿੱਚ ਕਦੇ ਕਿਸਾਨ ਦੇ ਖੇਤ ਨਹੀਂ ਗਏ। ਉਹ ਟਰੈਕਟਰ ਦੀ ਸਵਾਰੀ ਕਰਨਗੇ। ਰਾਹੁਲ ਗਾਂਧੀ ਜਿਨ੍ਹਾਂ ਨੇ ਸੋਫਾ ਕਮ ਟਰੈਕਟਰ ਚਲਾਇਆ ਸੀ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਲੂ ਜ਼ਮੀਨ ਉੱਤੇ ਉਗਦਾ ਹੈ ਜਾਂ ਥੱਲੇ।

ਮਿਸ਼ਰਾ ਨੇ ਇਹ ਵੀ ਕਿਹਾ ਕਿ ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ। ਇਹ ਟੁਕੜੇ-ਟੁਕੜੇ ਗਿਰੋਹ ਕਿਸਾਨਾਂ ਨੂੰ ਭਟਕਾਉਣ ਅਤੇ ਗੁਮਰਾਹ ਕਰਨ ਵਾਲੇ ਹਨ। ਹੁਣ ਤੱਕ ਕੋਈ ਵੀ ਕਾਲੇ ਕਾਨੂੰਨਾਂ ਦੀ ਵਿਆਖਿਆ ਨਹੀਂ ਕਰ ਸਕਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.