ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਉੱਤੇ ਦੋਸ਼ ਲਗਾਇਆ ਕਿ ਕੋਰੋਨਾ ਸੰਕਟ ਦੇ ਸਮੇਂ ਮਜ਼ਦੂਰਾਂ ਲਈ ਚਲਾਈਆਂ ਸਪੈਸ਼ਲ ਰੇਲਾਂ ਦੇ ਜ਼ਰੀਏ ਸੰਕਟ ਨੂੰ ਮੁਨਾਫ਼ੇ ਵਿੱਚ ਬਦਲਿਆ ਗਿਆ ਹੈ।
ਉਨ੍ਹਾਂ ਨੇ ਇੱਕ ਖ਼ਬਰ ਨੂੰ ਸਾਂਝੀ ਕਰਦੇ ਹੋਏ ਟਵੀਟ ਕੀਤਾ ਕਿ ਬਿਾਮਰੀ ਦੇ ਬੱਦਲ ਛਾਏ ਹੋਏ ਹਨ ਲੋਕ ਮੁਸੀਬਤ ਵਿੱਚ ਨੇ ਤੇ ਆਫ਼ਤ ਨੂੰ ਮੁਨਾਫ਼ੇ ਵਿੱਚ ਬਦਲ ਕੇ ਕਮਾਈ ਕਰ ਰਹੀ ਹੈ ਗ਼ਰੀਬ ਵਿਰੋਧੀ ਸਰਕਾਰ।
ਕਾਂਗਰਸੀ ਲੀਡਰ ਨੇ ਜੋ ਖ਼ਬਰ ਸਾਂਝੀ ਕੀਤੀ ਹੈ ਉਸ ਦੇ ਅਨੁਸਾਰ, ਮਜ਼ਦੂਰਾਂ ਲਈ ਸਪੈਸ਼ਲ ਰੇਲਾਂ ਚਲਾਉਣ ਨਾਲ ਰੇਲਵੇ ਨੂੰ 428 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 24 ਮਾਰਚ ਨੂੰ ਦੇਸ਼ ਵਿੱਚ ਤਾਲਾਬੰਦੀ ਹੋਣ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਫਸ ਗਏ ਸੀ।
ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਤੇ ਜ਼ਿਲ੍ਹਿਆਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਨੇ ਮਜ਼ਦੂਰਾਂ ਦੇ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਸਨ। ਇਹ ਸਪੈਸ਼ਲ ਰੇਲਾਂ 1 ਮਈ ਤੋਂ ਚਲਾਈਆਂ ਗਈਆਂ ਸਨ।